17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭੁੱਖੇ ਭਾਣੇ ਗਰਮੀ ਵਿਚ ਬੈਠੇ ਰਹੇ ਬੱਚੇ ਤੇ ਅਫ਼ਸਰ ਮਾਣਦੇ ਰਹੇ ਪੱਖਿਆਂ ਤੇ ਕੈਟਰਿੰਗ ਦਾ ਆਨੰਦ

ਕਪੂਰਥਲਾ, 16 ਅਗਸਤ (ਅਮਰਜੀਤ ਸਿੰਘ ਸਡਾਨਾ)-ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਮਨਾਏ ਗਏ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਕੂਲਾਂ ਦੇ ਬੱਚੇ ਸ਼ਾਮਲ ਹੋਏ | ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦਫ਼ਤਰਾਂ ਦੇ ਕਰਮਚਾਰੀ ਅਤੇ ਰਾਜਸੀ ਆਗੂਆਂ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ | ਸਮਾਗਮ ਦੌਰਾਨ ਜਿੱਥੇ ਅਫ਼ਸਰਾਂ ਅਤੇ ਸਿਆਸੀ ਆਗੂਆਂ ਲਈ ਖਾਣ ਪੀਣ ਦੇ ਪ੍ਰਬੰਧਾਂ ਵਿਚ ਵੱਡੇ ਹੋਟਲ ਦੀ ਕੈਟਰਿੰਗ ਦਾ ਪ੍ਰਬੰਧ ਕੀਤਾ ਗਿਆ, ਉੱਥੇ ਨਾਲ ਹੀ ਵੱਖਰੀ ਬਣੀ ਗੈਲਰੀ ਵਿਚ ਪੀਣ ਵਾਲੇ ਠੰਢੇ ਪਾਣੀ ਅਤੇ ਪੱਖਿਆਂ ਦਾ ਵੀ ਬਿਹਤਰ ਪ੍ਰਬੰਧ ਕੀਤਾ ਗਿਆ, ਪਰ ਇਸ ਸਭ ਦੇ ਬਾਵਜੂਦ ਅੱਤ ਦੀ ਗਰਮੀ ਵਿਚ ਬੱਚਿਆਂ ਲਈ ਪ੍ਰਬੰਧ ਕਰਨਾ ਸ਼ਾਇਦ ਜ਼ਿਲ੍ਹਾ ਪ੍ਰਸ਼ਾਸਨ ਭੁੱਲ ਗਿਆ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਬੱਚਿਆਂ ਨੂੰ ਗਰਮੀ ਵਿਚ ਬਿਨ੍ਹਾਂ ਪੱਖਿਆਂ ਤੋਂ ਹੀ ਪੌੜੀਆਂ ‘ਤੇ ਬੈਠ ਸਮਾਗਮ ਦੇਖਣਾ ਪਿਆ | ਸਖ਼ਤ ਗਰਮੀ ਦੌਰਾਨ ਬੱਚੇ ਅਤੇ ਅਧਿਆਪਕਾਂ ਤੋਂ ਇਲਾਵਾ ਪੁਲਿਸ ਕਰਮਚਾਰੀ ਵੀ ਰੁਮਾਲ ਅਤੇ ਕਾਗ਼ਜ਼ਾਂ ਦੇ ਨਾਲ ਹਵਾ ਝੱਲਦੇ ਦੇਖੇ ਗਏ | ਇਕ ਪਾਸੇ ਜਿੱਥੇ ਵੱਖਰੀ ਗੈਲਰੀ ਵਿਚ ਪੀਣ ਲਈ ਮਿਨਰਲ ਵਾਟਰ ਵੇਟਰਾਂ ਵਲੋਂ ਸਰਵ ਕੀਤਾ ਜਾ ਰਿਹਾ ਸੀ, ਉੱਥੇ ਦੂਜੇ ਪਾਸੇ ਪੌੜੀਆਂ ‘ਤੇ ਬੈਠੇ ਸਕੂਲੀ ਬੱਚਿਆਂ ਲਈ ਵੱਡੀਆਂ ਟੈਂਕੀਆਂ ਟੂਟੀਆਂ ਲਗਾ ਕੇ ਪਾਣੀ ਪੀਣ ਲਈ ਰੱਖੀਆਂ ਗਈਆਂ ਸਨ, ਜਿਨ੍ਹਾਂ ਦੇ ਕੋਲ ਕੋਈ ਵੀ ਪਾਣੀ ਪੀਣ ਲਈ ਗਿਲਾਸ ਮੌਜੂਦ ਨਹੀਂ ਸੀ | ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੇ ਭਵਿੱਖ ਨੂੰ ਸੰਵਾਰਨ ਲਈ ਆਪਣੀ ਕੁਰਬਾਨੀ ਦਿੱਤੀ, ਪਰ ਅਸੀਂ ਇਨ੍ਹਾਂ ਸਮਾਗਮਾਂ ਦੀ ਰੌਣਕ ਵਧਾਉਣ ਵਾਲੇ ਸਾਡੇ ਬੱਚੇ ਜੋ ਸਾਡਾ ਭਵਿੱਖ ਹਨ, ਉਨ੍ਹਾਂ ਨੂੰ ਹੀ ਹਰ ਸਾਲ ਅਣਗੌਲਿਆ ਕਰਦੇ ਹਾਂ | ਲੱਖਾਂ ਰੁਪਏ ਖ਼ਰਚ ਕੇ ਕਰਵਾਏ ਜਾਂਦੇ ਇਨ੍ਹਾਂ ਸਮਾਗਮਾਂ ਵਿਚ ਜੇ ਕੁੱਝ ਖ਼ਰਚ ਦਾ ਵਾਧਾ ਹੋਰ ਕਰ ਲਿਆ ਜਾਵੇ ਤੇ ਬੱਚਿਆਂ ਨੂੰ ਵੀ ਖਾਣ ਪੀਣ ਦੀ ਬਰਾਬਰ ਦੀ ਸਹੂਲਤ ਮਿਲੇ ਤਾਂ ਇਸ ਵਿਚ ਕੋਈ ਹਰਜ ਨਹੀਂ, ਕਿਉਂਕਿ ਇਹ ਸਮਾਗਮ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਭਵਿੱਖ ਵਿਚ ਬੱਚਿਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਵਾਉਣ ਲਈ ਕਰਵਾਏ ਜਾਂਦੇ ਹਨ, ਪਰ ਜੇਕਰ ਬੱਚਿਆਂ ਨੂੰ ਹੀ ਅਣਗੌਲਿਆ ਕਰਾਂਗੇ ਤਾਂ ਇਨ੍ਹਾਂ ਸਮਾਗਮਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਵੇਗੀ |

ਆਕਸਫੋਰਡ ਇੰਟਰਨੈਸ਼ਨਲ ਬੇਗੋਵਾਲ ਵਿਖੇ ਮਨਾਏ ਗਏ ਆਜ਼ਾਦੀ ਦੇ ਦਿਹਾੜੇ ਸਮੇਂ ਦੀ ਵਿਦਿਆਰਥੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ | ਤਸਵੀਰ: ਸੁਖਜਿੰਦਰ ਸਿੰਘ 17-08-2026

ਪਿਛਲੀ ਖ਼ਬਰ 1 ਸਤੰਬਰ 2026 ਤੋਂ ਆਈਲੈਟਸ ਵਿਚ ਬਦਲਾਅ-ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਪੂਰੀ ਤਰ੍ਹਾਂ ਤਿਆਰ ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਵਿਚ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।