19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਸਰਕਾਰ ਦਾ ਪੁਤਲਾ

ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)-ਜੁਆਇੰਟ ਕੋਆਰਡੀਨੇਸ਼ਨ ਕਮੇਟੀ ਫਗਵਾੜਾ ਦੀ ਅਗਵਾਈ ‘ਚ ਫਗਵਾੜਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਟਾਊਨ ਹਾਲ ਫਗਵਾੜਾ ਦੇ ਪਾਰਕ ਵਿਚ ਰੋਹ ਭਰਪੂਰ ਰੈਲੀ ਕਰਨ ਉਪਰੰਤ ਬੱਸ ਸਟੈਂਡ ਤੱਕ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ | ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਸਤਨਾਮ ਸਿੰਘ ਰੰਧਾਵਾ, ਹਰਸਿਮਰਨ ਸਿੰਘ, ਸਤਵੰਤ ਟੂਰਾ, ਦਲਜੀਤ ਸੈਣੀ, ਜਸਵੀਰ ਸੈਣੀ, ਜਸਵੀਰ ਭੰਗੂ, ਗੁਰਮੁਖ ਲੋਕਪ੍ਰੇਮੀ, ਅਜੇ ਕੁਮਾਰ, ਗਣੇਸ਼ ਭਗਤ, ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ, ਤਾਰਾ ਸਿੰਘ ਬੀਕਾ, ਪ੍ਰਮੋਦ ਕੁਮਾਰ ਜੋਸ਼ੀ, ਮੈਡਮ ਹਰਿੰਦਰ ਕੌਰ ਸੇਠੀ ਆਦਿ ਨੇ ਆਪਣੇ ਸੰਬੋਧਨ ‘ਚ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਡੀਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ‘ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ | ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੰਦਿਆਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਰੁੱਖ ਰਿਹਾ ਤਾਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਆਪਣੇ ਸਾਰੇ ਮੁਲਾਜ਼ਮਾਂ ਸਹਿਤ ਇਨ੍ਹਾਂ ਚੋਣਾਂ ਦੇ ‘ਚ ਸਰਕਾਰ ਨੂੰ ਸਬਕ ਸਿਖਾਉਣਗੀਆਂ ਤੇ ਉਨ੍ਹਾਂ ਨੂੰ 92 ਦੀ ਬਜਾਏ ਚਾਰ ਸੀਟਾਂ ਤੱਕ ਸਿਮਟ ਕੇ ਲਿਆਉਣ ਦਾ ਯਤਨ ਕਰਨਗੀਆਂ | ਇਸ ਮੌਕੇ ਤਾਰਾ ਸਿੰਘ ਬੀਕਾ, ਕੁਲਵਿੰਦਰ ਰਾਏ, ਵਿਨੋਦ ਕੁਮਾਰ, ਮਾਸਟਰ ਗਿਆਨ ਚੰਦ ਰੱਤੂ, ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਮੂਲ ਨਿਵਾਸੀ , ਦੀਪਕ ਸਹਿਗਲ, ਮਨਜੀਤ ਗਾਟ, ਲਖਵੀਰ ਚੰਦ, ਤੀਰਥ ਸਿੰਘ, ਰਵਿੰਦਰ ਸਿੰਘ, ਸਤਪਾਲ ਮਹਿਮੀ, ਡਾ. ਤਰਲੋਕ ਸਿੰਘ, ਕੇ ਕੇ ਪਾਂਡੇ, ਰਤਨ ਸਿੰਘ, ਜੋਗਿੰਦਰ ਮਹਿਮੀ, ਬਲਜਿੰਦਰ ਕੁਮਾਰ, ਭੁਪਿੰਦਰ ਸਿੰਘ ਮਾਹੀ, ਗੁਰਮੀਤ ਸਿੰਘ, ਹਰਦੇਵ ਸਿੰਘ, ਹਰੀ ਓਮ ਸ਼ਰਮਾ, ਸ਼ਿਵ ਦਾਸ, ਰਾਮ ਲੁਭਾਇਆ, ਚਰਨ ਦਾਸ, ਗੁਰਮੇਲ ਚੰਦ ਵੀ ਸ਼ਾਮਿਲ ਸਨ |

ਅਜੀਤ ਡੈਸਕ 19-08-2026
ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)-ਜੁਆਇੰਟ ਕੋਆਰਡੀਨੇਸ਼ਨ ਕਮੇਟੀ ਫਗਵਾੜਾ ਦੀ ਅਗਵਾਈ ‘ਚ ਫਗਵਾੜਾ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਟਾਊਨ ਹਾਲ ਫਗਵਾੜਾ ਦੇ ਪਾਰਕ ਵਿਚ ਰੋਹ ਭਰਪੂਰ ਰੈਲੀ ਕਰਨ ਉਪਰੰਤ ਬੱਸ ਸਟੈਂਡ ਤੱਕ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ | ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਸਤਨਾਮ ਸਿੰਘ ਰੰਧਾਵਾ, ਹਰਸਿਮਰਨ ਸਿੰਘ, ਸਤਵੰਤ ਟੂਰਾ, ਦਲਜੀਤ ਸੈਣੀ, ਜਸਵੀਰ ਸੈਣੀ, ਜਸਵੀਰ ਭੰਗੂ, ਗੁਰਮੁਖ ਲੋਕਪ੍ਰੇਮੀ, ਅਜੇ ਕੁਮਾਰ, ਗਣੇਸ਼ ਭਗਤ, ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ, ਤਾਰਾ ਸਿੰਘ ਬੀਕਾ, ਪ੍ਰਮੋਦ ਕੁਮਾਰ ਜੋਸ਼ੀ, ਮੈਡਮ ਹਰਿੰਦਰ ਕੌਰ ਸੇਠੀ ਆਦਿ ਨੇ ਆਪਣੇ ਸੰਬੋਧਨ ‘ਚ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਡੀਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ‘ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ | ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੰਦਿਆਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਰੁੱਖ ਰਿਹਾ ਤਾਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਆਪਣੇ ਸਾਰੇ ਮੁਲਾਜ਼ਮਾਂ ਸਹਿਤ ਇਨ੍ਹਾਂ ਚੋਣਾਂ ਦੇ ‘ਚ ਸਰਕਾਰ ਨੂੰ ਸਬਕ ਸਿਖਾਉਣਗੀਆਂ ਤੇ ਉਨ੍ਹਾਂ ਨੂੰ 92 ਦੀ ਬਜਾਏ ਚਾਰ ਸੀਟਾਂ ਤੱਕ ਸਿਮਟ ਕੇ ਲਿਆਉਣ ਦਾ ਯਤਨ ਕਰਨਗੀਆਂ | ਇਸ ਮੌਕੇ ਤਾਰਾ ਸਿੰਘ ਬੀਕਾ, ਕੁਲਵਿੰਦਰ ਰਾਏ, ਵਿਨੋਦ ਕੁਮਾਰ, ਮਾਸਟਰ ਗਿਆਨ ਚੰਦ ਰੱਤੂ, ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਮੂਲ ਨਿਵਾਸੀ , ਦੀਪਕ ਸਹਿਗਲ, ਮਨਜੀਤ ਗਾਟ, ਲਖਵੀਰ ਚੰਦ, ਤੀਰਥ ਸਿੰਘ, ਰਵਿੰਦਰ ਸਿੰਘ, ਸਤਪਾਲ ਮਹਿਮੀ, ਡਾ.ਤਰਲੋਕ ਸਿੰਘ, ਕੇ ਕੇ ਪਾਂਡੇ, ਰਤਨ ਸਿੰਘ, ਜੋਗਿੰਦਰ ਮਹਿਮੀ, ਬਲਜਿੰਦਰ ਕੁਮਾਰ, ਭੁਪਿੰਦਰ ਸਿੰਘ ਮਾਹੀ, ਗੁਰਮੀਤ ਸਿੰਘ, ਹਰਦੇਵ ਸਿੰਘ, ਹਰੀ ਓਮ ਸ਼ਰਮਾ, ਸ਼ਿਵ ਦਾਸ, ਰਾਮ ਲੁਭਾਇਆ, ਚਰਨ ਦਾਸ, ਗੁਰਮੇਲ ਚੰਦ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਘਰ ’ਚੋਂ ਚੋਰੀ ਕਰਨ ਦੇ ਸੰਬੰਧ ’ਚ ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।