19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਘਰ ’ਚੋਂ ਚੋਰੀ ਕਰਨ ਦੇ ਸੰਬੰਧ ’ਚ ਦੋ ਖ਼ਿਲਾਫ਼ ਕੇਸ ਦਰਜ

ਫਗਵਾੜਾ, 18 ਅਗਸਤ (ਚਾਨਾ)- ਇੱਥੋਂ ਦੇ ਅਰਬਨ ਅਸਟੇਟ ਵਿਖੇ ਇੱਕ ਘਰ ‘ਚ ਚੋਰੀ ਹੋਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 305 ਬੀ. ਐਨ.

ਅਜੀਤ ਡੈਸਕ 19-08-2026
ਫਗਵਾੜਾ, 18 ਅਗਸਤ (ਚਾਨਾ)- ਇੱਥੋਂ ਦੇ ਅਰਬਨ ਅਸਟੇਟ ਵਿਖੇ ਇੱਕ ਘਰ ‘ਚ ਚੋਰੀ ਹੋਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 305 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਭੁਪਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਰਬਨ ਅਸਟੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਕਰੀਬ ਛੇ ਮਹੀਨੇ ਤੋਂ ਕੁਰਾਲੀ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਹੈ ਤੇ ਜਦੋਂ ਉਹ ਇੱਥੇ ਕੋਠੀ ਵਿਖੇ ਆਇਆ ਤੇ ਗੇਟ ਦਾ ਲੋਕ ਖੋਲ੍ਹਣ ਲੱਗਾ ਤਾਂ ਦੇਖਿਆ ਕਿ ਅੰਦਰ ਸਾਮਾਨ ਸਾਮਾਨ ਖਿੱਲਰਿਆ ਹੋਇਆ ਸੀ ਤੇ ਜਦੋਂ ਦੇਖਿਆ ਤਾਂ ਅੰਦਰੋਂ ਚਾਂਦੀ ਦੇ ਸਿੱਕੇ ਤੇ ਰਸੋਈ ਤੇ ਬਾਥਰੂਮ ਦੀਆਂ ਟੂਟੀਆਂ ਗ਼ਾਇਬ ਸੀ | ਜਿਸ ਸਬੰਧ ‘ਚ ਪੁਲਿਸ ਨੇ ਵਿਵੇਕ ਪੁੱਤਰ ਕ੍ਰਿਸ਼ਨਾ ਸਿੰਘ ਵਾਸੀ ਸੀ. ਆਰ. ਪੀ. ਕਾਲੋਨੀ ਤੇ ਧਰੁਵ ਪੁੱਤਰ ਛੋਟੇ ਲਾਲ ਹਾਲ ਵਾਸੀ ਰੇਲਵੇ ਸਟੇਸ਼ਨ ਖ਼ਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਹੈ |
ਪਿਛਲੀ ਖ਼ਬਰ ਐਨ. ਐਚ. ਐਮ. ਕਾਮਿਆਂ ਦੀ ਹੜ੍ਹਤਾਲ 6ਵੇਂ ਦਿਨ ’ਚ ਦਾਖਲ ਆਰ .ਸੀ. ਐਫ. ਇੰਪਲਾਈਜ਼ ਯੂਨੀਅਨ ਵਲੋਂ ਇੰਸੈਂਟਿਵ ’ਚ ਕਟੌਤੀ ਤ... ਅਗਲੀ ਖ਼ਬਰ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਸਰਕਾਰ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।