23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ ‘ਬਾਇਓਜ਼ਾਈਮ ਪ੍ਰਗਤੀ ਸਕਾਲਰਸ਼ਿਪ’ ਕੈਂਪ

ਮਲਸੀਆਂ, 22 ਅਗਸਤ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ (ਜਲੰਧਰ) ਵਿਖੇ ਮੌਕੇ ਦੇ ਸਕੂਲ ਇੰਚਾਰਜ ਮਨਵਿੰਦਰਜੀਤ ਕੌਰ ਦੀ ਅਗਵਾਈ ਹੇਠ ਬਾਇਓਸਟੈਡ ਇੰਡੀਆ ਲਿਮਟਿਡ ਕੰਪਨੀ, ਮੁੰਬਈ ਵੱਲੋਂ ਬਾਇਓਜ਼ਾਈਮ ਪ੍ਰਗਤੀ ਸਕਾਲਰਸ਼ਿਪ ਸਬੰਧੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਜੋਸਨ ਕਿਸਾਨ ਸਰਵਿਸ ਸੈਂਟਰ, ਸ਼ਾਹਕੋਟ ਤੋਂ ਦਰਸ਼ਨ ਸਿੰਘ, ਕੰਪਨੀ ਦੇ ਰੀਜਨਲ ਸੇਲਜ਼ ਮੈਨੇਜਰ ਪੰਕਜ ਗੁਪਤਾ ਅਤੇ ਏਰੀਆ ਸੇਲਜ਼ ਮੈਨੇਜਰ ਅਨਿਲ ਚੱਕਰਵਰਤੀ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਅਜੀਤ ਡੈਸਕ 23-08-2026
ਮਲਸੀਆਂ, 22 ਅਗਸਤ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ (ਜਲੰਧਰ) ਵਿਖੇ ਮੌਕੇ ਦੇ ਸਕੂਲ ਇੰਚਾਰਜ ਮਨਵਿੰਦਰਜੀਤ ਕੌਰ ਦੀ ਅਗਵਾਈ ਹੇਠ ਬਾਇਓਸਟੈਡ ਇੰਡੀਆ ਲਿਮਟਿਡ ਕੰਪਨੀ, ਮੁੰਬਈ ਵੱਲੋਂ ਬਾਇਓਜ਼ਾਈਮ ਪ੍ਰਗਤੀ ਸਕਾਲਰਸ਼ਿਪ ਸਬੰਧੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਜੋਸਨ ਕਿਸਾਨ ਸਰਵਿਸ ਸੈਂਟਰ, ਸ਼ਾਹਕੋਟ ਤੋਂ ਦਰਸ਼ਨ ਸਿੰਘ, ਕੰਪਨੀ ਦੇ ਰੀਜਨਲ ਸੇਲਜ਼ ਮੈਨੇਜਰ ਪੰਕਜ ਗੁਪਤਾ ਅਤੇ ਏਰੀਆ ਸੇਲਜ਼ ਮੈਨੇਜਰ ਅਨਿਲ ਚੱਕਰਵਰਤੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮਾਗਮ ਕੰਪਨੀ ਵੱਲੋਂ ਆਪਣੇ ਸ਼ਾਨਦਾਰ 40 ਸਾਲ ਪੂਰੇ ਕਰਨ ਦੀ ਖੁਸ਼ੀ ਵਿੱਚ ਕਰਵਾਇਆ ਗਿਆ। ਬਾਇਓਜ਼ਾਈਮ ਪ੍ਰਗਤੀ ਸਕਾਲਰਸ਼ਿਪ ਯੋਜਨਾ ਤਹਿਤ ਦਸਵੀਂ ਜਮਾਤ ਦੇ 10 ਹੋਣਹਾਰ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 3,000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੰਪਨੀ ਹਰ ਸਾਲ ਸਿੱਖਿਆ ਦੇ ਪ੍ਰਸਾਰ ਲਈ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਉਨ੍ਹਾਂ ਕੰਪਨੀ ਦੇ ਉਤਪਾਦ ਬਾਇਓਜ਼ਾਈਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਮੈਡਮ ਮਨਵਿੰਦਰਜੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਏ.ਐਸ.ਆਈ. ਬਲਜੀਤ ਸਿੰਘ ਨੇ ਤਲਵੰਡੀ ਸੰਘੇੜਾ ਪੁਲਿਸ ਚੌਂਕੀ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਭੋਗਪੁਰ ਦੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਨੂੰ ਆਦਮਪੁਰ ਬਲਾਕ ਦਫਤਰ ਨਾਲ ਜੋੜੇ ਜਾਣ ਨਾਲ 52 ਪਿੰਡਾਂ ਦੇ ਲੋਕ ਹੋ ਰਹੇ ਖੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।