ਭੋਗਪੁਰ ਦੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਨੂੰ ਆਦਮਪੁਰ ਬਲਾਕ ਦਫਤਰ ਨਾਲ ਜੋੜੇ ਜਾਣ ਨਾਲ 52 ਪਿੰਡਾਂ ਦੇ ਲੋਕ ਹੋ ਰਹੇ ਖੱਜਲ ਖੁਆਰ
ਭੋਗਪੁਰ, 22 ਅਗਸਤ (ਕਮਲਜੀਤ ਸਿੰਘ ਡੱਲੀ)-ਸਾਂਝੇ ਪੰਜਾਬ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ 1956 ਵਿਚ ਹੋਂਦ ਵਿਚ ਆਉਣ ਨਾਲ ਭੋਗਪੁਰ ਇਲਾਕੇ ਦੀ ਤਰੱਕੀ ਦੀ ਨੀਂਹ ਰੱਖੀ ਗਈ ਅਤੇ ਇਹ ਇਕ ਪਿੰਡ ਤੋਂ ਕਸਬੇ ਦੇ ਤੌਰ ‘ਤੇ ਵਿਕਸਤ ਹੋਣਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ 1963 ਵਿਚ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਭੋਗਪੁਰ ਹੋਂਦ ਵਿਚ ਆਇਆ, ਜਿਸ ਵਿਚ ਆਦਮਪੁਰ ਹਲਕੇ ਦੇ ਇਸ ਬਲਾਕ ਨਾਲ 92 ਪਿੰਡਾਂ ਦੀਆਂ ਪੰਚਾਇਤਾਂ ਨੂੰ ਜੋੜਿਆ ਗਿਆ ਸੀ।
ਬ
ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਭੋਗਪੁਰ ਦਾ ਬਾਹਰੀ ਦ੍ਰਿਸ਼।
ਰਿਟਾ. ਬੀਡੀਪੀਓ ਰਾਮ ਲੁਭਾਇਆ
ਸਤਨਾਮ ਸਿੰਘ ਸਾਬੀ ਮੋਗਾ
ਅਮ੍ਰਿਤਪਾਲ ਸਿੰਘ ਖਰਲ ਕਲਾਂ
ਕਮਲਜੀਤ ਸਿੰਘ ਦਸ਼ਮੇਸ਼ ਅਤੇ ਅਮਰਜੀਤ ਸਿੰਘ
23-08-2026
ਭੋਗਪੁਰ, 22 ਅਗਸਤ (ਕਮਲਜੀਤ ਸਿੰਘ ਡੱਲੀ)-ਸਾਂਝੇ ਪੰਜਾਬ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ 1956 ਵਿਚ ਹੋਂਦ ਵਿਚ ਆਉਣ ਨਾਲ ਭੋਗਪੁਰ ਇਲਾਕੇ ਦੀ ਤਰੱਕੀ ਦੀ ਨੀਂਹ ਰੱਖੀ ਗਈ ਅਤੇ ਇਹ ਇਕ ਪਿੰਡ ਤੋਂ ਕਸਬੇ ਦੇ ਤੌਰ ‘ਤੇ ਵਿਕਸਤ ਹੋਣਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ 1963 ਵਿਚ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਭੋਗਪੁਰ ਹੋਂਦ ਵਿਚ ਆਇਆ, ਜਿਸ ਵਿਚ ਆਦਮਪੁਰ ਹਲਕੇ ਦੇ ਇਸ ਬਲਾਕ ਨਾਲ 92 ਪਿੰਡਾਂ ਦੀਆਂ ਪੰਚਾਇਤਾਂ ਨੂੰ ਜੋੜਿਆ ਗਿਆ ਸੀ।ਸਨ 1963 ਵਿਚ ਇਹ ਦਫਤਰ ਕਿਰਾਏ ‘ਤੇ ਚੱਲਦਾ ਸੀ ਅਤੇ 1973-74 ਵਿਚ ਸਰਕਾਰੀ ਗ੍ਰਾਂਟ ਆਉਣ ਨਾਲ ਇਹ ਇਮਾਰਤ ਬਣ ਕੇ ਤਿਆਰ ਹੋਈ। ਇਸ ਇਲਾਕੇ ਦੀਆਂ ਪੰਚਾਇਤਾਂ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਇਸ ਦਫਤਰ ‘ਤੇ ਨਿਰਭਰ ਸਨ ਕਿਉਂਕਿ ਇਸ ਬਲਾਕ ਵਿਚ ਪੰਚਾਇਤ ਸੈਕਟਰੀ, ਪੰਚਾਇਤ ਅਫਸਰ , ਜੂਨੀਅਰ ਇੰਜੀਨੀਅਰ, ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਮਿਲਣਾ ਇੱਕੋ ਛੱਤ ਹੇਠ ਸੰਭਵ ਹੋ ਗਿਆ ਪਰ ਸਨ 1992 ਦੇ ਵਿਚ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਭੋਗਪੁਰ ਬਲਾਕ ਨਾਲੋਂ 12 ਪਿੰਡ ਤੋੜ ਕੇ ਆਦਮਪੁਰ ਬਲਾਕ ਨਾਲ ਜੋੜ ਦਿੱਤੇ ਗਏ ਕਿਉਂਕਿ ਉਨ੍ਹਾਂ ਨੂੰ ਆਦਮਪੁਰ ਬਲਾਕ ਨਜ਼ਦੀਕ ਪੈਂਦਾ ਸੀ। ਉਸ ਤੋਂ ਬਾਅਦ 1997-98 ਦੇ ਵਿਚ ਕਾਨੂੰਗੋ ਸਰਕਲ ਪਚਰੰਗਾ ਦੇ 31 ਪਿੰਡ ਭਾਵੇਂ ਇਸ ਬਲਾਕ ਨਾਲ ਜੁੜੇ ਰਹੇ ਪਰੰਤੂ ਇਨ੍ਹਾਂ 31 ਪਿੰਡਾਂ ਦਾ ਹਲਕਾ ਬਦਲ ਕੇ ਕਰਤਾਰਪੁਰ ਕਰ ਦਿੱਤਾ ਗਿਆ ਪਰੰਤੂ ਬੀਤੇ ਸਨ 2024 ਵਿਚ ਜਦੋਂ ਬਲਾਕ ਭੋਗਪੁਰ ਨੂੰ ਆਦਮਪੁਰ ਹਲਕੇ ਦੇ 52 ਪਿੰਡਾਂ ਨੂੰ ਤੋੜ ਕੇ ਆਦਮਪੁਰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਨਾਲ ਜੋੜੇ ਜਾਣ ਅਤੇ 56 ਪਿੰਡ ਕਰਤਾਰਪੁਰ ਹਲਕੇ ਦੇ ਭੋਗਪੁਰ ਬਲਾਕ ਨਾਲ ਜੋੜੇ ਜਾਣ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤਾ ਤਾਂ ਇਲਾਕੇ ਦੇ ਮੋਹਤਬਰ ਲੋਕਾਂ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਸਿਆਸੀ ਵਿਰੋਧੀ ਲੋਕ ਸਿਆਸੀ ਰੋਟੀਆਂ ਸੇਕਣ ਲਈ ਉਕਸਾਇਆ ਜਾ ਰਿਹਾ ਹੈ ਜਦਕਿ ਹਕੀਕਤ 2025 ਦੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਉਸ ਵੇਲੇ ਸਾਹਮਣੇ ਆ ਗਈ ਜਦੋਂ ਆਦਮਪੁਰ ਹਲਕੇ ਦੇ 52 ਪਿੰਡਾਂ ਦੇ ਅਧੀਨ ਆਉਂਦੀਆਂ ਲਗਭਗ 7 ਬਲਾਕ ਸੰਮਤੀਆਂ ਦੇ ਉਮੀਦਵਾਰਾਂ ਨੂੰ ਆਪਣੇ ਪੇਪਰ ਦਾਖ਼ਲ ਕਰਨ ਲਈ ਆਦਮਪੁਰ ਬਲਾਕ ਦਫਤਰ ਜਾਣਾ ਪਿਆ। ਹੁਣ ਇਹ ਪਿੰਡ ਆਦਮਪੁਰ ਬਲਾਕ ਨਾਲ ਜੋੜੇ ਜਾਣ ਕਾਰਨ ਜਿਥੇ ਆਦਮਪੁਰ ਹਲਕੇ ਦੇ 52 ਪਿੰਡਾਂ ਦੇ ਲੋਕਾਂ ਕੋਲੋਂ ਚੇਅਰਮੈਨ ਅਹੁਦੇ ਦੀ ਸੀਟ ਖੁਸ ਗਈ ਓਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਕੰਮਾਂ ਲਈ 25 ਕਿਲੋਮੀਟਰ ਦੂਰ ਆਦਮਪੁਰ ਬਲਾਕ ਜਾਣਾ ਪੈਂਦਾ ਹੈ ਜਦਕਿ ਭੋਗਪੁਰ ਬਲਾਕ ਵਿਚ ਇਹ ਪਿੰਡ ਤਕਰੀਬਨ 5 ਤੋਂ 7 ਕਿਲੋਮੀਟਰ ਘੇਰੇ ਵਿਚ ਪੈਂਦੇ ਸੀ। ਇਥੇ ਹੀ ਬਸ ਨਹੀਂ ਮਨਰੇਗਾ ਮਜ਼ਦੂਰਾਂ ਨੂੰ ਵੀ ਆਪਣੀ ਮਜ਼ਦੂਰੀ ਦੇ ਆਏ ਪੈਸਿਆਂ ਬਾਰੇ ਪਤਾ ਕਰਨ ਜਾਂ ਹੋਰ ਘਰਾਂ ਦੀ ਉਸਾਰੀ ਦੇ ਪੈਸਿਆਂ ਬਾਰੇ ਪਤਾ ਕਰਨ ਤੇ ਹੋਰ ਕੰਮਾਂ ਲਈ ਆਦਮਪੁਰ ਜਾਣਾ ਪੈਂਦਾ ਹੈ। ਇਸ ਬਲਾਕ ਨਾਲ ਇਕ ਹੋਰ ਵਿਵਾਦ ਉਸ ਸਮੇਂ ਜੁੜ ਗਿਆ ਜਦੋਂ ਬੀਤੇ 2 ਦਹਾਕੇ ਪਹਿਲਾਂ ਨਗਰ ਕੌਂਸਲ ਦਾ ਦਫਤਰ ਆਪਣੀ ਇਮਾਰਤ ਬਣਾਉਣ ਕਾਰਨ ਇਸ ਬਲਾਕ ਦਫਤਰ ਦੇ ਹਾਲ ਵਿਚ ਸ਼ਿਫਟ ਹੋ ਗਿਆ ਪਰ ਨਗਰ ਕੌਂਸਲ ਵਲੋਂ ਮੁੜ ਇਸਨੂੰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਬਲਾਕ ਨੂੰ ਆਪਣੀ ਹੀ ਮਾਲਕੀਅਤ ਦੱਸਣਾ ਸ਼ੁਰੂ ਕਰ ਦਿੱਤਾ ਪਰੰਤੂ ਉਸ ਵੇਲੇ ਦੇ ਬੀਡੀਪੀਉ ਪਰਮਜੀਤ ਸਿੰਘ ਦੇ ਯਤਨਾਂ ਅਤੇ ਭੋਗਪੁਰ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਵਲੋਂ ਦਿੱਤੇ ਧਰਨੇ ਅਤੇ ਵਿਰੋਧ ਪ੍ਰਦਰਸ਼ਨ ਕਾਰਨ ਨਗਰ ਕੌਂਸਲ ਨੂੰ ਇਹ ਦਫਤਰ ਖਾਲੀ ਕਰਨਾ ਪਿਆ। ਉਸ ਤੋਂ ਬਾਅਦ ਨਗਰ ਕੌਂਸਲ ਭੋਗਪੁਰ ਨੇ ਭੋਗਪੁਰ ਬਲਾਕ ਉੱਪਰ ਕੋਰਟ ਕੇਸ ਕਰ ਦਿੱਤਾ ਜੋ ਨਗਰ ਕੌਂਸਲ ਦੇ ਹੱਕ ਵਿਚ ਹੋ ਗਿਆ। ਇਸ ਸਮੇਂ ਨਗਰ ਕੌਂਸਲ ਵਲੋਂ ਜਿਥੇ ਬਲਾਕ ਦੇ ਮਲਕੀਅਤ ਸਬੰਧੀ ਕੇਸ ਕੀਤਾ ਹੈ ਓਥੇ ਹੀ ਬਲਾਕ ਦੀਆਂ 28 ਦੁਕਾਨਾਂ ਜੋ ਲੋਕਾਂ ਨੇ ਬੋਲੀ ਉਪਰੰਤ ਕਿਰਾਏ ਉਪਰ ਲਈਆਂ ਸਨ ਉਨ੍ਹਾਂ ‘ਤੇ 20 ਕਰੋੜ ਦਾ ਹਰਜਾਨੇ ਸਬੰਧੀ ਕੇਸ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸਿਵਲ ਡਿਸਪੈਂਸਰੀ ਦੀ 4 ਕਨਾਲ 13 ਮਰਲੇ ਅਤੇ ਵੈਟਨਰੀ ਹਸਪਤਾਲ ਦੀ ਜਗਾਹ 3 ਕਨਾਲ 16 ਮਰਲੇ ਬਲਾਕ ਦਫਤਰ ਭੋਗਪੁਰ ਦੀ ਹੈ, ਜਿਸ ਦੀਆਂ 28 ਦੁਕਾਨਾਂ ਅਤੇ 44 ਖੋਖਿਆਂ ਦੇ ਕਿਰਾਏ ਦੀ ਆਮਦਨ ਭੋਗਪੁਰ ਬਲਾਕ ਨੂੰ ਆਉਂਦੀ ਹੈ ਜਿਸਦਾ ਸਿੱਧਾ ਲਾਭ ਹੁਣ ਆਦਮਪੁਰ ਹਲਕੇ ਦੇ 52 ਪਿੰਡਾਂ ਤੋਂ ਖੋਹ ਕੇ ਹੁਣ ਕਰਤਾਰਪੁਰ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾ ਰਿਹਾ ਹੈ। ਭੋਗਪੁਰ ਇਲਾਕੇ ਦੇ 52 ਪਿੰਡਾਂ ਦੇ ਲੋਕਾਂ, ਮੋਹਤਬਰ ਵਿਅਕਤੀਆਂ ਅਤੇ ਪੰਚਾਇਤਾਂ ਦੇ ਆਗੂਆਂ ਦੀ ਮੰਗ ਹੈ ਕਿ ਇਸ ਭੋਗਪੁਰ ਬਲਾਕ ਵਿਚ ਦੁਬਾਰਾ ਇਹ 52 ਪਿੰਡ ਜੋੜੇ ਜਾਣੇ ਚਾਹੀਦੇ ਹਨ। ਆਦਮਪੁਰ ਹਲਕੇ ਦੇ 52 ਪਿੰਡਾਂ ਨੂੰ ਦੁਬਾਰਾ ਭੋਗਪੁਰ ਬਲਾਕ ਨਾਲ ਜੋੜਿਆ ਜਾਵੇ - ਰਾਮ ਲੁਬਾਇਆ ਸੇਵਾ ਮੁਕਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਾਮ ਲੁਭਾਇਆ ਨੇ ਕਿਹਾ ਕਿ ਆਦਮਪੁਰ ਹਲਕੇ ਦੇ 52 ਪਿੰਡਾਂ ਨੂੰ ਦੁਬਾਰਾ ਭੋਗਪੁਰ ਬਲਾਕ ਨਾਲ ਜੋੜਿਆ ਜਾਵੇ ਤਾਂਕਿ ਭੋਗਪੁਰ ਇਲਾਕੇ ਦੇ ਪਿੰਡਾਂ ਨੂੰ 30 ਕਿਲੋਮੀਟਰ ਦੂਰ ਆਦਮਪੁਰ ਬਲਾਕ ਵਿਚ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਪਿੰਡਾ ਦੇ ਵਿਕਾਸ ਕਰਜ਼ਾ ਵਿਚ ਫਰਕ ਪਵੇਗਾ ਅਤੇ ਮਨਰੇਗਾ ਮਜ਼ਦੂਰਾਂ ਨੂੰ ਵੀ ਆਪਣੇ ਕੰਮ ਕਰਵਾਓਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਕਾਂਗਰਸ ਸਰਕਾਰ ਆਉਣ ‘ਤੇ ਦੁਬਾਰਾ 52 ਪਿੰਡਾਂ ਨੂੰ ਭੋਗਪੁਰ ਨਾਲ ਜੋੜਿਆ ਜਾਵੇਗਾ - ਸਾਬੀ ਮੋਗਾ ਜ਼ਿਲਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਮੌਜੂਦਾ ਸਰਕਾਰ ਨੇ ਆਦਮਪੁਰ ਹਲਕੇ ਦੇ 52 ਪਿੰਡਾਂ ਨੂੰ ਭੋਗਪੁਰ ਬਲਾਕ ਨਾਲੋਂ ਤੋੜ ਕੇ ਇਨ੍ਹਾਂ ਪਿੰਡ ਲਈ ਭੋਗਪੁਰ ਬਲਾਕ ਨੂੰ ਹੀ ਖਤਮ ਕਰਕੇ ਰੱਖ ਦਿੱਤਾ ਹੈ, ਜਿਥੇ ਮੋਗਾ ਪਿੰਡ ਵਰਗੇ ਭੋਗਪੁਰ ਬਲਾਕ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਦੇ ਲੋਕਾਂ ਨੂੰ 30 ਕਿਲੋਮੀਟਰ ਦੂਰ ਆਦਮਪੁਰ ਜਾਣਾ ਪੈਂਦਾ ਹੈ ਓਥੇ ਹੀ ਜੰਡੂ ਸਿੰਘਾ ਵਰਗੇ ਪਿੰਡਾਂ ਨੂੰ ਭੋਗਪੁਰ ਬਲਾਕ ਵਿਚ ਆਉਣਾ ਪੈਂਦਾ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਹੁੰਦੀ ਹੈ। ਨਗਰ ਕੌਂਸਲ ਅਤੇ ਬਲਾਕ ਦਫਤਰ ਦੀ ਲੜਾਈ ਨੇ ਦੁਕਾਨਦਾਰਾਂ ਨੂੰ ਮੁਸੀਬਤ ਵਿਚ ਪਾਇਆ = ਕਮਲਜੀਤ, ਅਮਰਜੀਤ ਸ਼ਾਪਕੀਪਰ ਐਸੋਸੀਏਸ਼ਨ ਭੋਗਪੁਰ ਦੇ ਚੇਅਰਮੈਨ ਕਮਲਜੀਤ ਸਿੰਘ ਦਸ਼ਮੇਸ਼ ਅਤੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਭੋਗਪੁਰ ਨਗਰ ਕੌਂਸਲ ਅਤੇ ਬਲਾਕ ਵਿਕਾਸ ਦਫਤਰ ਵਿਚਾਲੇ ਮਾਲਕੀਅਤ ਸਬੰਧੀ ਮਾਨਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਨਗਰ ਕੌਂਸਲ ਭੋਗਪੁਰ ਨੇ ਬਲਾਕ ਦਫਤਰ ਦੇ ਬਾਹਰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਕੋਲੋਂ ਐਗਰੀਮੈਂਟ ਨਾਲ ਬੋਲੀ ਦੇ ਕੇ ਕਿਰਾਏ ‘ਤੇ ਲਈਆਂ ਦੁਕਾਨਾਂ ਵਾਲੇ ਦੁਕਾਨਦਾਰਾਂ ਉਪਰ 20 ਕਰੋੜ ਦੇ ਹਰਜਾਨੇ ਦਾ ਕੇਸ ਕਰ ਦਿੱਤਾ ਹੈ ਅਤੇ ਕਿਹਾ ਹੈ ਕੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੈ। ਜਦਕਿ ਅਸੀਂ ਬਲਾਕ ਦਫਤਰ ਨੂੰ ਹਰ ਮਹੀਨੇ ਕਿਰਾਇਆ ਜਮ੍ਹਾ ਕਰਵਾ ਰਹੇ ਹਾਂ ਅਤੇ ਰਸੀਦ ਵੀ ਪ੍ਰਾਪਤ ਕਰਦੇ ਹਾਂ । ਆਦਮਪੁਰ ਹਲਕੇ ਦੇ ਪਿੰਡਾਂ ਨੂੰ ਭੋਗਪੁਰ ਬਲਾਕ ਨਾਲੋਂ ਤੋੜਨਾ ਮੰਦਭਾਗਾ - ਅਮ੍ਰਿਤਪਾਲ ਖਰਲ ਕਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਪ੍ਰਧਾਨ ਅਮ੍ਰਿਤਪਾਲ ਸਿੰਘ ਖਰਲ ਕਲਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਆਗੂਆਂ ਨੇ ਕਿਹਾ ਸੀ ਕਿ ਭੋਗਪੁਰ ਬਲਾਕ ਵਿਚ ਹੀ ਆਦਮਪੁਰ ਹਲਕੇ ਦੇ 52 ਪਿੰਡਾਂ ਦੇ ਕੰਮ ਹੋਣਗੇ ਜਦਕਿ ਲੋਕਾਂ ਨੂੰ ਕੰਮ ਕਰਵਾਉਣ ਲਈ ਹੁਣ ਆਦਮਪੁਰ ਜਾਣਾ ਪੈਂਦਾ ਹੈ। ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਦੁਬਾਰਾ ਇਨ੍ਹਾਂ ਪਿੰਡਾਂ ਦੇ ਹੱਕਾਂ ਨੂੰ ਬਹਾਲ ਕਰਕੇ ਭੋਗਪੁਰ ਨਾਲ ਜੋੜਾਂਗੇ।