23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡੀ . ਏ . ਵੀ . ਕਾਲਜ ਨਕੋਦਰ ਵਿਖੇ ਧੂਮ - ਧਾਮ ਨਾਲ ਮਨਾਇਆ ‘ ਮੇਲਾ ਤੀਆਂ ਦਾ ’

ਨਕੋਦਰ, 22 ਅਗਸਤ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਕੇ. ਆਰ.

ਅਜੀਤ ਡੈਸਕ 23-08-2026
ਨਕੋਦਰ, 22 ਅਗਸਤ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ (ਲੜਕੀਆਂ) ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਹੁਨਰ ਵਿਕਾਸ ਕੇਂਦਰ ਦੇ ਡਾਇਰੈਕਟਰ-ਕਮ-ਇੰਚਾਰਜ ਪ੍ਰੋ. (ਡਾ.) ਤੇਜਿੰਦਰ ਵਿਰਲੀ ਦੀ ਦੇਖ-ਰੇਖ ਹੇਠ ‘ਮੇਲਾ ਤੀਆਂ ਦਾ’ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬ ਇੰਨਫੋਟੈਕ ਦੇ ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ ਜਿਲ੍ਹਾ ਇੰਚਾਰਜ-ਸਿੱਖਿਆ ਵਿੰਗ (ਜਲੰਧਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ, ਉਪਰੰਤ ਸ਼ਮਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਕਾਲਜ ਦੀਆਂ ਵਿਦਿਆਰਥਣਾ ਵੱਲੋਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਭੰਗੜਾ, ਗਿੱਧਾ ਅਤੇ ਬੋਲੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਇੱਕ ਪ੍ਰਭਾਵਸ਼ਾਲੀ ਨਾਟਕ ਵੀ ਪੇਸ਼ ਕੀਤਾ ਗਿਆ । ਮੁੱਖ ਮਹਿਮਾਨ ਡਾਇਰੈਕਟਰ ਰਣਜੀਤ ਕੌਰ ਕਾਕੜ ਕਲਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸਾਰੀਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ‘ਮਿਸ ਤੀਜ’ ਦਾ ਖਿਤਾਬ ਬਲਰੀਤ ਕੌਰ ਤੇ ਬੰਦਨਾ ਨੂੰ, ਜਦਕਿ ‘ਮਿਸਟਰ ਗੱਭਰੂ’ ਦਾ ਖਿਤਾਬ ਧਰੁਵ ਨੂੰ ਦਿੱਤਾ ਗਿਆ। ਹੁਨਰ ਵਿਕਾਸ ਕੇਂਦਰ ਦੇ ਇੰਚਾਰਜ ਡਾ. ਤੇਜਿੰਦਰ ਵਿਰਲੀ ਵੱਲੋਂ ਪੰਜਾਬੀ ਸੱਭਿਆਚਾਰ ਬਾਰੇ ਵਿਚਾਰ ਸਾਂਝੇ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਕਾਲਜ ਵੱਲੋਂ ਡਾਇਰੈਕਟਰ ਰਣਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ੈੱਫ ਰੁਚਿਤ ਚੋਪੜਾ, ਅਨੂੰ ਪੋਪਲੀ, ਪ੍ਰਿਆ, ਮਨਪ੍ਰੀਤ ਕੌਰ, ਟਵਿੰਕਲ ਲੀਰ ਸਮੇਤ ਕਾਲਜ ਦਾ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਫ਼ੈਕਟਰੀ ਮਾਲਕ ਦਾ ਦੋਸਤ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਅਗਲੀ ਖ਼ਬਰ ਅਸ਼ਵਨੀ ਕਾਕੜ ਕਲਾਂ ਜ਼ਿਲ੍ਹਾ ਕਾਂਗਰਸ ਜਲੰਧਰ (ਦਿਹਾਤੀ) ਐਸ.ਸੀ. ਵਿੰਗ ਦੇ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।