28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਛੱਜ ਕਾਲੋਨੀ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਸਾਮਾਨ ਲੈ ਕੇ ਫ਼ਰਾਰ

ਫਗਵਾੜਾ, 27 ਅਗਸਤ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਛੱਜ ਕਲੋਨੀ ‘ਚ ਦਿਨ ਦਿਹਾੜੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਤੇ ਚੋਰ ਘਰ ‘ਚੋਂ ਹਜ਼ਾਰਾ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ, ਜਿਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਸੋਨੂੰ ਗੁਬਾਰੇ ਵਾਲੇ ਦੇ ਘਰ ਵਾਪਰੀ | ਪੀੜਤ ਨੇ ਦੱਸਿਆ ਕਿ ਘਟਨਾ ਕੱਲ੍ਹ ਦੁਪਹਿਰ ਸਮੇਂ ਵਾਪਰੀ, ਜਦੋਂ ਉਹ ਕੰਮ ‘ਤੇ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਘਰ ਦੇ ਬਾਹਰ ਗਲੀ ‘ਚ ਬੈਠੀ ਹੋਈ ਸੀ | ਪੀੜਤ ਮੁਤਾਬਿਕ ਚੋਰ ਛੱਤ ਰਾਹੀਂ ਘਰ ‘ਚ ਦਾਖ਼ਲ ਹੋਏ | ਉਨ੍ਹਾਂ ਨੇ ਘਰ ਦਾ ਤਾਲਾ ਤੋੜ ਕੇ ਅਲਮਾਰੀ ‘ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਛੱਤ ਦੇ ਦਰਵਾਜ਼ੇ ਨੂੰ ਮੁੜ ਬਾਹਰੋਂ ਤਾਲਾ ਲਗਾ ਕੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਇਲਾਕੇ ‘ਚ ਲੱਗੇ ਸੀ. ਸੀ.

ਅਜੀਤ ਡੈਸਕ 28-08-2026
ਫਗਵਾੜਾ, 27 ਅਗਸਤ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਛੱਜ ਕਲੋਨੀ ‘ਚ ਦਿਨ ਦਿਹਾੜੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਤੇ ਚੋਰ ਘਰ ‘ਚੋਂ ਹਜ਼ਾਰਾ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ, ਜਿਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਸੋਨੂੰ ਗੁਬਾਰੇ ਵਾਲੇ ਦੇ ਘਰ ਵਾਪਰੀ | ਪੀੜਤ ਨੇ ਦੱਸਿਆ ਕਿ ਘਟਨਾ ਕੱਲ੍ਹ ਦੁਪਹਿਰ ਸਮੇਂ ਵਾਪਰੀ, ਜਦੋਂ ਉਹ ਕੰਮ ‘ਤੇ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਘਰ ਦੇ ਬਾਹਰ ਗਲੀ ‘ਚ ਬੈਠੀ ਹੋਈ ਸੀ | ਪੀੜਤ ਮੁਤਾਬਿਕ ਚੋਰ ਛੱਤ ਰਾਹੀਂ ਘਰ ‘ਚ ਦਾਖ਼ਲ ਹੋਏ | ਉਨ੍ਹਾਂ ਨੇ ਘਰ ਦਾ ਤਾਲਾ ਤੋੜ ਕੇ ਅਲਮਾਰੀ ‘ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਛੱਤ ਦੇ ਦਰਵਾਜ਼ੇ ਨੂੰ ਮੁੜ ਬਾਹਰੋਂ ਤਾਲਾ ਲਗਾ ਕੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵੱਲੋਂ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫ਼ੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਿਆ ਜਾ ਸਕੇ |
ਪਿਛਲੀ ਖ਼ਬਰ ਵਾਤਾਵਰਨ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਹਰ ਪ੍ਰਾਣੀ ਉਪਰਾਲਾ ਕਰੇ- ਸੀਚੇਵਾਲ ਅਗਲੀ ਖ਼ਬਰ ਮਾਮੂਲੀ ਗੱਲ ਤੋਂ ਲੈ ਕੇ ਇਕ ਵਿਅਕਤੀ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।