31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਢਿਲਵਾਂ ਪੁਲਿਸ ਵਲੋਂ ਇਕ ਪਿਸਤੌਲ, ਮੈਗਜ਼ੀਨ, 3 ਜਿੰਦਾ ਕਾਰਤੂਸ ਤੇ ਕਾਰ ਸਮੇਤ 2 ਵਿਅਕਤੀ ਕਾਬੂ

ਢਿਲਵਾਂ, 30 ਅਗਸਤ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਢਿਲਵਾਂ ਪੁਲਿਸ ਨੇ ਢਿਲਵਾਂ ਹਾਈਟੈੱਕ ਨਾਕੇ ‘ਤੇ ਨਾਕਾਬੰਦੀ ਦੌਰਾਨ ਕਾਰ ਵਿਚ ਜਾ ਰਹੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ | ਉਨ੍ਹਾਂ ਤੋਂ ਇਕ ਗੈਰ-ਕਾਨੂੰਨੀ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ | ਉਹਨਾ ਦੱਸਿਆ ਕਿ , ਏਐਸਆਈ ਜਸਬੀਰਪਾਲ, ਏਐਸਆਈ ਰਸ਼ਪਾਲ ਸਿੰਘ ਪੁਲਿਸ ਟੀਮ ਦੇ ਨਾਲ ਢਿਲਵਾਂ ਹਾਈਟੈੱਕ ਚੌਕੀ ‘ਤੇ ਨਾਕਾਬੰਦੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਸਨ | ਇਸ ਦੌਰਾਨ, ਪੁਲਿਸ ਨੇ ਅੰਮਿ੍ਤਸਰ ਤੋਂ ਆ ਰਹੀ ਕਾਰ ਨੂੰ ਰੋਕਿਆ, ਕਾਰ ਦੀ ਤਲਾਸ਼ੀ ਲਈ ਅਤੇ ਪੁੱਛਗਿੱਛ ਕੀਤੀ | ਪੁੱਛਗਿੱਛ ਦੌਰਾਨ, ਵਿਅਕਤੀਆਂ ਨੇ ਆਪਣੀ ਪਛਾਣ ਕਬੀਰ ਕਪੂਰ, ਪੁੱਤਰ ਮਨੀਸ਼ ਕਪੂਰ, ਵਾਸੀ ਮਜੀਠਾ ਰੋਡ, ਅੰਮਿ੍ਤਸਰ ਅਤੇ ਭੂਸ਼ਣ ਪੁੱਤਰ ਬੂਆ ਦਾਸ , ਵਾਸੀ ਬਟਾਲਾ ਰੋਡ, ਅੰਮਿ੍ਤਸਰ ਵਜੋਂ ਕੀਤੀ | ਥਾਣਾ ਮੁਖੀ ਜਸਦੀਪ ਸਿੰਘ ਨੇ ਦੱਸਿਆ ਕਿ ਕਾਰ ਦੀ ਤਲਾਸ਼ੀ ਦੌਰਾਨ, ਡਰਾਈਵਰ ਸੀਟ ਹੇਠੋਂ ਇੱਕ ਪਿਸਤੌਲ ਕਾਲ਼ਾ ਰੰਗ ,ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ | ਦੋਵੇਂ ਨੌਜਵਾਨ ਬਰਾਮਦ ਪਿਸਤੌਲ ਸਬੰਧੀ ਕੋਈ ਵੀ ਲਾਇਸੈਂਸ ਪੇਸ਼ ਨਹੀਂ ਕਰ ਸਕੇ,ਦੋਵਾਂ ਕਥਿਤ ਮੁਲਜ਼ਮਾਂ ਖ਼ਿਲਾਫ਼ ਢਿਲਵਾਂ ਥਾਣੇ ਵਿੱਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਅਜੀਤ ਡੈਸਕ 31-08-2026

ਪਿਛਲੀ ਖ਼ਬਰ ਭੁਲੱਥ ਦੇ ਨੌਜਵਾਨਾਂ ਦੀ ਸਾਈਕਲ ਰੇਸ ਨੇ ਭਰੀ ਸਵੇਰ ਵਿਚ ਜੋਸ਼, ਤੰਦਰੁਸਤੀ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਬੱਸ ਸਟੈਂਡ ਤੋਂ ਬੱਸ ਚੋਰੀ, ਹਮੀਰਾ ਨੇੜ੍ਹਿਓਂ ਹੋਈ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।