11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਰਿਆਸਤੀ ਸ਼ਹਿਰ ਦੀਆਂ ਕੁਝ ਖਸਤਾ ਹਾਲਤ ਇਮਾਰਤਾਂ ਬਣ ਸਕਦੀਆਂ ਵੱਡੇ ਹਾਦਸੇ ਦਾ ਕਾਰਨ ਖੰਡਰ ਬਣ ਚੁੱਕੀਆਂ ਇਮਾਰਤਾਂ ਕਾਰਨ ਨੇੜੇ ਰਹਿੰਦੇ ਲੋਕਾਂ ਦੇ ਸਾਹ ਸੂਤੇ

ਕਪੂਰਥਲਾ, 9 ਸਤੰਬਰ (ਅਮਰਜੀਤ ਕੋਮਲ)-ਰਿਆਸਤੀ ਸ਼ਹਿਰ ਕਪੂਰਥਲਾ ’ਚ ਬਹੁਤ ਸਾਰੀਆਂ ਖ਼ਸਤਾ ਹਾਲਤ ਇਮਾਰਤਾਂ ਜਿਨ੍ਹਾਂ ਨੂੰ ਢਾਹੁਣ ਲਈ ਨਾ ਉਨ੍ਹਾਂ ਦੇ ਮਾਲਕਾਂ ਤੇ ਨਾ ਹੀ ਨਗਰ ਨਿਗਮ ਵਲੋਂ ਕੋਈ ਠੋਸ ਕਦਮ ਚੁੱਕਿਆ ਹੈ ਤੇ ਇਹ ਇਮਾਰਤਾਂ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਸ਼ਹਿਰ ਦੀ ਸ਼ਾਲਾਮਾਰ ਬਾਗ ਰੋਡ, ਸ਼ਹੀਦ ਭਗਤ ਸਿੰਘ ਚੌਂਕ, ਨਟਰਾਜ ਹੋਟਲ ਨੇੜੇ ਪੀ. ਐਨ.

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਮ ਪ੍ਰਕਾਸ਼ | ਤਸਵੀਰ : ਚਾਨਾ 10-09-2026
ਕਪੂਰਥਲਾ, 9 ਸਤੰਬਰ (ਅਮਰਜੀਤ ਕੋਮਲ)-ਰਿਆਸਤੀ ਸ਼ਹਿਰ ਕਪੂਰਥਲਾ ’ਚ ਬਹੁਤ ਸਾਰੀਆਂ ਖ਼ਸਤਾ ਹਾਲਤ ਇਮਾਰਤਾਂ ਜਿਨ੍ਹਾਂ ਨੂੰ ਢਾਹੁਣ ਲਈ ਨਾ ਉਨ੍ਹਾਂ ਦੇ ਮਾਲਕਾਂ ਤੇ ਨਾ ਹੀ ਨਗਰ ਨਿਗਮ ਵਲੋਂ ਕੋਈ ਠੋਸ ਕਦਮ ਚੁੱਕਿਆ ਹੈ ਤੇ ਇਹ ਇਮਾਰਤਾਂ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਸ਼ਹਿਰ ਦੀ ਸ਼ਾਲਾਮਾਰ ਬਾਗ ਰੋਡ, ਸ਼ਹੀਦ ਭਗਤ ਸਿੰਘ ਚੌਂਕ, ਨਟਰਾਜ ਹੋਟਲ ਨੇੜੇ ਪੀ.ਐਨ.ਬੀ. ਬੈਂਕ ਦੇ ਨਾਲ, ਥਾਣਾ ਸਿਟੀ ਦੀ ਡਿਓੜੀ ਦਾ ਮੁੱਖ ਦੁਆਰ ਤੇ ਸ਼ਹਿਰ ਦੇ ਹੋਰ ਬਾਜ਼ਾਰਾਂ ਤੇ ਹੋਰ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਖੰਡਰ ਬਣ ਚੁੱਕੀਆਂ ਇਮਾਰਤਾਂ ਬੰਦ ਪਈਆਂ ਹਨ ਤੇ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਇਨ੍ਹਾਂ ਇਮਾਰਤਾਂ ਦਾ ਡਿਗਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਖਸਤਾ ਹਾਲਤ ਇਨ੍ਹਾਂ ਇਮਾਰਤਾਂ ਦੇ ਮਾਮਲਾ ਲੋਕ ਨਗਰ ਨਿਗਮ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਨ, ਜਿਹੜੇ ਖੇਤਰ ਵਿਚ ਇਹ ਪੁਰਾਣੀਆਂ ਇਮਾਰਤਾਂ ਹਨ ਉਨ੍ਹਾਂ ਦੇ ਨੇੜੇ ਰਹਿੰਦੇ ਲੋਕਾਂ ਦੇ ਹਮੇਸ਼ਾ ਸਾਹ ਸੂਤੇ ਰਹਿੰਦੇ ਹਨ ਕਿਉਂਕਿ ਇਹ ਇਮਾਰਤਾਂ ਕਦੇ ਵੀ ਡਿੱਗ ਕੇ ਜਾਨੀ ਨੁਕਸਾਨ ਕਰ ਸਕਦੀਆਂ ਹਨ | ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਖਸਤਾ ਹਾਲਤ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਜਾਵੇ ਕਿ ਉਹ ਖ਼ੁਦ ਇਨ੍ਹਾਂ ਇਮਾਰਤਾਂ ਨੂੰ ਢਾਹੁਣ ਲਈ ਲੋਂੜੀਦੀ ਕਾਰਵਾਈ ਕਰਨ ਤੇ ਜਿਹੜੀਆਂ ਇਮਾਰਤਾਂ ਦੇ ਮਾਲਕ ਆਪਣੇ ਤੌਰ ‘ਤੇ ਕੁੱਝ ਵੀ ਕਰਨ ਲਈ ਤਿਆਰ ਨਹੀਂ ਨਿਗਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਖ਼ੁਦ ਕਾਰਵਾਈ ਕਰੇ | ‘ਅਜੀਤ’ ਵਲੋਂ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨਾਲ ਸੰਪਰਕ ਕੀਤੇ (ਬਾਕੀ ਸਫ਼ਾ 8 ’ਤੇ)
ਪਿਛਲੀ ਖ਼ਬਰ ਮਾਮੂਲੀ ਰੰਜਿਸ਼ ਦੇ ਚੱਲਦਿਆਂ ਇਕ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਅਗਲੀ ਖ਼ਬਰ ਭਾਜਪਾ ਵਲੋਂ ਪੰਜਾਬ ਦੇ ਵਿੱਤ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਖੋਜੇਵਾਲ ’ਚ ਰੋਸ ਵਿਖਾਵਾ ਗੁਲਜ਼ਾਰ ਸਿੰਘ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।