ਸੇਵਾ ਕਰਨ ਵਾਲਿਆਂ ਦਾ ਸਨਮਾਨ ਸਭ ਤੋਂ ਪਹਿਲਾਂ- ਮੀਤ ਪ੍ਰਧਾਨ ਟਿੱਡੂ
ਲੋਹੀਆਂ ਖਾਸ, 11 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜੋ ਲੋਕ ਸਾਰਾ ਸਾਲ ਤੁਹਾਡੇ ਸੇਵਾਦਾਰ ਬਣਕੇ ਤੁਹਾਡੇ ਸ਼ਹਿਰ ਦਾ ਕੂੜਾ ਕਰਕਟ ਆਦਿ ਚੁੱਕ ਕੇ ਤੁਹਾਡੀ ਸੇਵਾ ਕਰਦੇ ਹਨ, ਅਜਿਹੇ ਸੇਵਾਦਾਰਾਂ ਦਾ ਸਨਮਾਨ ਸਭ ਤੋਂ ਪਹਿਲਾਂ ਕਰਨਾ ਬਣਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਵੱਲੋਂ ਲੋਹੀਆਂ ਨਗਰ ਪੰਚਾਇਤ ਦੇ ਸਫਾਈ ਸੇਵਕਾਂ ਦਾ ਦੀਵਾਲੀ ਦੇ ਤਿਉਹਾਰ ਮੌਕੇ ਵਿਸ਼ੇਸ਼ ਸਨਮਾਨ ਕਰਦਿਆਂ ਕੀਤਾ ਗਿਆ| ਇਸ ਮੌਕੇ ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਇੰਚਾਰਜ ਪਰਮਿੰਦਰਪਾਲ ਸਿੰਘ ਖਾਲਸਾ, ਸਫਾਈ ਸੇਵਕ ਯੂਨੀਅਨ ਪ੍ਰਧਾਨ ਸੰਦੀਪ ਸਿੰਘ, ਰਸ਼ਪਾਲ ਸਿੰਘ, ਸੁਖਵੀਰ, ਕੁਮਾਰ, ਸੁਭਮ, ਰਾਕੇਸ਼ ਕੁਮਾਰ, ਸੁਰਜੀਤ, ਧਰਮਵੀਰ, ਜੈ ਚੰਦ, ਸ਼ੁਰੇਸ਼, ਧਰਮਿੰਦਰ, ਬਨਵਾਰੀ ਲਾਲ, ਰਾਜ ਕੁਮਾਰ, ਸੰਜੀਵ ਸਮੇਤ ਹੋਰ ਸਫਾਈ ਸੇਵਕ ਵੀ ਹਾਜਰ ਸਨ|