20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ੍ਰੀ ਰਾਧਾ ਜਨਮ ਅਸ਼ਟਮੀ ਦੇ ਸੰਬੰਧ ਵਿਚ ਪ੍ਰਾਚੀਨ ਸ੍ਰੀ ਮਹਾਰਾਣੀ ਸਾਹਿਬਾ ਮੰਦਰ ਤੋਂ ਸ੍ਰੀ ਰਾਧਾ ਕ੍ਰਿਸ਼ਨ ਸੰਧਿਆ ਫੇਰੀ ਕੱਢੀ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸੰਧਿਆ ਫੇਰੀ ਦਾ ਕੀਤਾ ਸਵਾਗਤ

ਕਪੂਰਥਲਾ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਰਾਧਾ ਜਨਮ ਅਸ਼ਟਮੀ ਦੇ ਸਬੰਧ ਵਿਚ ਪ੍ਰਾਚੀਨ ਸ੍ਰੀ ਮਹਾਰਾਣੀ ਸਾਹਿਬਾ ਮੰਦਰ ਕਪੂਰਥਲਾ ਤੋਂ ਸ੍ਰੀ ਰਾਧਾ ਕ੍ਰਿਸ਼ਨ ਦੀ ਸੰਧਿਆ ਫੇਰੀ ਕੱਢੀ ਗਈ | ਇਸ ਮੌਕੇ ਖ਼ੂਬਸੂਰਤ ਫੁੱਲਾਂ ਨਾਲ ਸਜਾਈ ਗਈ ਪਾਲਕੀ ਵਿਚ ਸਸ਼ੋਭਿਤ ਸ੍ਰੀ ਰਾਧਾ ਜੀ ਤੇ ਸ੍ਰੀ ਕ੍ਰਿਸ਼ਨ ਜੀ ਦੇ ਸਵਰੂਪਾਂ ਦੀ ਅਗਵਾਈ ਵਿਚ ਸੰਧਿਆ ਫੇਰੀ ਸਤਨਰਾਇਣ ਬਾਜ਼ਾਰ, ਭਗਤ ਸਿੰਘ, ਚੌਂਕ, ਸਦਰ ਬਾਜ਼ਾਰ ਸ਼ੀਤਲਾ ਮਾਤਾ ਮੰਦਰ, ਜਲੋਖਾਨਾ, ਸ਼ਾਲਾਮਾਰ ਬਾਗ ਤੇ ਹੋਰ ਵੱਖ-ਵੱਖ ਖੇਤਰਾਂ ਵਿਚੋਂ ਹੁੰਦੀ ਹੋਈ ਮੁੜ ਸ੍ਰੀ ਪ੍ਰਾਚੀਨ ਮਹਾਰਾਣੀ ਸਾਹਿਬਾ ਮੰਦਿਰ ਵਿਚ ਸਮਾਪਤ ਹੋਈ | ਸੰਧਿਆ ਫੇਰੀ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਆਪਣੇ ਪਰਿਵਾਰਾਂ ਨਾਲ ਸ਼ਾਮਲ ਹੋਈਆਂ | ਇਸ ਮੌਕੇ ਸੰਗਤਾਂ ਨੇ ਸ੍ਰੀ ਰਾਧਾ ਤੇ ਸ੍ਰੀ ਕ੍ਰਿਸ਼ਨ ਦੀ ਮਹਿਮਾ ਵਿਚ ਭਜਨ ਗਾਇਨ ਕੀਤੇ | ਸੰਧਿਆ ਫੇਰੀ ਦਾ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ | ਇਸਤੋਂ ਪਹਿਲਾਂ ਮੰਦਿਰ ਕਮੇਟੀ ਦੇ ਪ੍ਰਧਾਨ ਮੋਹਿਤ ਅਗਰਵਾਲ, ਜਨਰਲ ਸਕੱਤਰ ਸ਼ਸ਼ੀ ਪਾਠਕ, ਖ਼ਜ਼ਾਨਚੀ ਅਜੀਤ ਕੁਮਾਰ, ਸਕੱਤਰ ਵਾਲੀਆ ਤੇ ਮੰਦਿਰ ਕਮੇਟੀ ਦੇ ਹੋਰ ਮੈਂਬਰਾਂ ਨੇ ਸੰਧਿਆ ਫੇਰੀ ਵਿਚ ਸ਼ਾਮਲ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਆਪ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ, ਸਾਬਕਾ ਮੇਅਰ ਨਰਿੰਦਰ ਮਨਸੂ, ਬਾਬਾ ਤੇਲੂ ਜੀ ਕੁਟੀਆ ਦੇ ਮੁੱਖ ਸੇਵਾਦਾਰ ਬਾਬਾ ਰਕੇਸ਼ ਬੱਲੀ, ਸ੍ਰੀ ਸਤਨਰਾਇਣ ਮੰਦਰ ਤੋਂ ਨਰੇਸ਼ ਗੋਸਾਈਾ, ਭਾਜਪਾ ਦੇ ਸੂਬਾਈ ਆਗੂ ਮਨੂੰ ਧੀਰ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਭਾਜਪਾ ਆਗੂ ਕਪੂਰ ਚੰਦ ਥਾਪਰ, ਅਸ਼ੋਕ ਮਾਹਲਾ, ਸਾਬਕਾ ਕੌਂਸਲਰ ਕਰਨ ਮਹਾਜਨ, ਬਲਜੀਤ ਕਾਲਾ, ਸੁਰਜੀਤ ਰਾਣਾ, ਬਲਬੀਰ ਸਿੰਘ ਬੀਰਾ, ਕੌਂਸਲਰ ਨਰੈਣ ਵਸ਼ਿਸ਼ਟ, ਮਨਮੋਹਣ ਸਿੰਘ ਬਾਜਵਾ, ਉੱਘੇ ਸਮਾਜ ਸੇਵਕ ਹਰਮਿੰਦਰ ਸਿੰਘ ਅਰੋੜਾ, ਅਵੀ ਰਾਜਪੂਤ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਕੇਸ਼ ਚੋਪੜਾ, ਧਾਰਮਿਕ ਆਗੂ ਸੁਭਾਸ਼ ਮਕਰੰਦੀ, ਸ੍ਰੀ ਸੀਤਲਾ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨ ਧੀਰ, ਪਿ੍ਤਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਅਜੀਤ ਡੈਸਕ 20-09-2026

ਪਿਛਲੀ ਖ਼ਬਰ ਡਿਊਟੀ ’ ਤੇ ਤਾਇਨਾਤ ਏ . ਐਸ . ਆਈ . ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣਾ ਬਹੁਤ ਹੀ ਮੰਦਭਾਗੀ ਘਟਨਾ - ਖਹਿਰਾ ਅਗਲੀ ਖ਼ਬਰ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵਲੋਂ ਕਰਵਾਏ ਸਮਾਗਮ ਦੌਰਾਨ ਵਲੋਂ ਤਹਿਸੀਲਦਾਰ ਸਤਬੀਰ ਸਿੰਘ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।