ਰਾਣਾ ਗੁਰਜੀਤ ਸਿੰਘ ਦੇ ਸਹੁਰਾ ਤੇ ਰਾਜਬੰਸ ਕੌਰ ਦੇ ਪਿਤਾ ਜੈਦੇਵ ਸਿੰਘ ਧੁੱਗਾ ਦਾ ਦਿਹਾਂਤ
ਕਪੂਰਥਲਾ, 29 ਸਤੰਬਰ (ਅਮਰਜੀਤ ਕੋਮਲ)-ਪੰਜਾਬ ਦੇ ਪ੍ਰਮੁੱਖ ਕਾਂਗਰਸੀ ਆਗੂ ਤੇ ਕਪੂਰਥਲਾ ਹਲਕੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਹੁਰਾ ਸਾਹਿਬ ਤੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਦੇ ਪਿਤਾ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਨਾਨਾ ਜੈਦੇਵ ਸਿੰਘ ਧੁੱਗਾ ( 98) ਦਾ ਬੀਤੀ ਰਾਤ ਉਨ੍ਹਾਂ ਦੇ ਜੱਦੀ ਪਿੰਡ ਰਾਮਪੁਰ ਸੁੰਨੜਾ (ਫਗਵਾੜਾ) ਵਿਚ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵ. ਜੈਦੇਵ ਸਿੰਘ ਧੁੱਗਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਪਰਤਣ ਤੋਂ ਬਾਅਦ ਹੋਵੇਗਾ |
ਅਜੀਤ ਡੈਸਕ
30-09-2026