ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ’ਤੇ ਸ਼ਹੀਦ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੁਸਾਇਟੀ ਵੱਲੋਂ ਤਲਵੰਡੀ ਚੌਧਰੀਆਂ ’ਚ ਸਾਲਾਨਾ ਸਮਾਗਮ
ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਸਥਾਪਿਤ ਕਰਨ ਦਾ ਪ੍ਰਣ ਲਿਆ
ਸੁਲਤਾਨਪੁਰ ਲੋਧੀ, 29 ਸਤੰਬਰ (ਨਰੇਸ਼ ਹੈਪੀ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸ਼ਹੀਦ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਵਲੋਂ 12ਵਾਂ ਸਾਲਾਨਾ ਸਮਾਗਮ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ| ਜਿਸ ’ਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਦੁਆਬਾ ਹਸਪਤਾਲ ਦੀ ਮੈਡੀਕਲ ਦੀ ਟੀਮ ਵੱਲੋਂ ਕੈਂਪ ਮੌਕੇ ਆਏ ਲੋਕਾਂ ਦੇ ਮੁਫ਼ਤ ਟੈੱਸਟ ਵੀ ਕੀਤੇ ਗਏ | ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਸ਼ਪਾਲ ਸਿੰਘ, ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਸੁਰਜੀਤ ਸਿੰਘ ਟਿੱਬਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ, ਸੇਵਾ ਮੁਕਤ ਐਸ. ਡੀ.
ਸੁਲਤਾਨਪੁਰ ਲੋਧੀ, 29 ਸਤੰਬਰ (ਨਰੇਸ਼ ਹੈਪੀ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸ਼ਹੀਦ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਵਲੋਂ 12ਵਾਂ ਸਾਲਾਨਾ ਸਮਾਗਮ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ| ਜਿਸ ’ਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਦੁਆਬਾ ਹਸਪਤਾਲ ਦੀ ਮੈਡੀਕਲ ਦੀ ਟੀਮ ਵੱਲੋਂ ਕੈਂਪ ਮੌਕੇ ਆਏ ਲੋਕਾਂ ਦੇ ਮੁਫ਼ਤ ਟੈੱਸਟ ਵੀ ਕੀਤੇ ਗਏ | ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਸ਼ਪਾਲ ਸਿੰਘ, ਤਰਕਸ਼ੀਲ ਸੁਸਾਇਟੀ ਦੇ ਬੁਲਾਰੇ ਸੁਰਜੀਤ ਸਿੰਘ ਟਿੱਬਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ, ਸੇਵਾ ਮੁਕਤ ਐਸ.ਡੀ.ਓ. ਸੁਖਦੇਵ ਸਿੰਘ ਟਿੱਬਾ, ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਪ੍ਰਦੀਪ ਸਿੰਘ ਥਿੰਦ, ਤਲਵੰਡੀ ਚੌਧਰੀਆਂ ਦੇ ਸਰਪੰਚ ਬਲਵਿੰਦਰ ਸਿੰਘ ਲੱਡੂ, ਖੇਤੀਬਾੜੀ ਸਹਿਕਾਰੀ ਸਭਾ ਤਲਵੰਡੀ ਚੌਧਰੀਆਂ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਬਿੱਲਾ, ਪ੍ਰਧਾਨ ਸੁਖਦੇਵ ਸਿੰਘ ਸੰਧੂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਫ਼ੁਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਤੇ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਸਥਾਪਿਤ ਕਰਨ ਦਾ ਪ੍ਰਣ ਲਿਆ | ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਰਾਜ ਪ੍ਰਬੰਧ ਨੇ ਲੋਕਾਂ ਨੂੰ ਲੁੱਟਣ, ਕੁੱਟਣ ਤੇ ਉਨ੍ਹਾਂ ਦੀ ਆਵਾਜ਼ ਬੰਦ ਕਰਕੇ ਜੇਲ੍ਹਾਂ ਵਿਚ ਡੱਕਣ ਤੋਂ ਇਲਾਵਾ ਕੁੱਝ ਨਹੀਂ ਕੀਤਾ ਤੇ ਭਾਰਤ ਦੇ ਲੋਕਾਂ ਦੀ ਲੁੱਟ ਕਰਨ ਲਈ ਸਾਮਰਾਜ ਨਾਲ ਅਸਾਵੀਆਂ ਸੰਧੀਆਂ ਕਰਕੇ ਦੇਸ਼ ਦੇ 84 ਕਰੋੜ ਲੋਕਾਂ ਨੂੰ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਗੈਰ ਬਰਾਬਰੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਤੇ ਅਜਿਹੇ ਸਿਸਟਮ ਨੂੰ ਬਦਲਣ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾ ਤੋਂ ਅਗਵਾਈ ਲੈਣ ਦੀ ਲੋੜ ਹੈ | ਇਸ ਮੌਕੇ ਸਰਦਾਰ ਭਗਤ ਸਿੰਘ ਹੈਲਪਿੰਗ ਹੈਾਡ ਸੇਵਾ ਸੁਸਾਇਟੀ ਦੇ ਸਰਪ੍ਰਸਤ ਮਨਜੀਤ ਸਿੰਘ ਬੱਬਾ, ਗੁਰਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਗੋਪੀ ਤੇ ਨਵਪ੍ਰੀਤ ਸਿੰਘ ਲਵ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਪਰਸਨ ਲਾਲ ਭੋਲਾ ਨੇ ਬਾਖ਼ੂਬੀ ਨਾਲ ਅਦਾ ਕੀਤੇ | ਸਮਾਗਮ ਮੌਕੇ ਸਵਰਨਕਾਰ ਬੋਰਡ ਦੇ ਚੇਅਰਮੈਨ ਸੁਖਦੇਵ ਲਾਲ, ਉੱਘੇ ਸਮਾਜ ਸੇਵਕ ਸਰਵਣ ਸਿੰਘ ਬਾਵਾ, ਰਣਜੀਤ ਸਿੰਘ ਰਾਣਾ, ਸਤਨਾਮ ਸਿੰਘ ਸੱਤਾ, ਕਿਸਾਨ ਆਗੂ ਫੌਜਾ ਸਿੰਘ, ਧੀਰਜ ਕੁਮਾਰ ਸ਼ਰਮਾ, ਰਜਿੰਦਰ ਸਿੰਘ ਭਾਰਜ (ਦੋਵੇਂ ਪੰਚਾਇਤ ਮੈਂਬਰ), ਹਰਚੰਦ ਸਿੰਘ ਭਾਰਜ, ਕੀਰਤਨਪਾਲ ਸਿੰਘ ਸੰਧੂ, ਮਾਸਟਰ ਮਨਪ੍ਰੀਤ ਸਿੰਘ ਟਿੱਬਾ, ਹਰਦਿਆਲ ਸਿੰਘ ਸੰਧੂ, ਜਸਵੰਤ ਸਿੰਘ ਭੋਲਾ, ਕੁਲਤਾਰ ਸਿੰਘ, ਤਲਵਿੰਦਰ ਸਿੰਘ ਚੰਦੀ, ਜਸਕਮਲ ਸਿੰਘ, ‘ਆਪ’ ਦੇ ਕਿਸਾਨ ਆਗੂ ਭਜਨ ਸਿੰਘ, ਤਰਸੇਮ ਸਿੰਘ ਪਟਵਾਰੀ, ਗੁਰਸੇਵਕ ਸਿੰਘ, ਰੁਪਿੰਦਰ ਸੇਠੀ, ਹਰਜੀਤ ਸਿੰਘ ਰਾਣਾ, ਗੁਰਨਾਮ ਸਿੰਘ ਛੰਨਾ ਸ਼ੇਰ ਸਿੰਘ, ਹਰਜੀਤ ਸਿੰਘ ਰਾਣਾ ਸਵਾਮੀ, ਮਨਜੀਤ ਲਾਲੀ, ਸਤਨਾਮ ਸਿੰਘ ਸੱਤਾ, ਬਲਦੇਵ ਸਿੰਘ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |