ਵਿਸ਼ਵ ਰੈਬੀਜ਼ ਦਿਵਸ ਦੇ ਸੰਬੰਧ ਵਿਚ ਕਰਵਾਇਆ ਸਮਾਗਮ
ਕਪੂਰਥਲਾ, 29 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੈਬੀਜ਼ ਜਾਨਲੇਵਾ ਹੈ ਤੇ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ | ਇਹ ਜਾਣਕਾਰੀ ਡਾ. ਅਨੂੰ ਸ਼ਰਮਾ ਸਹਾਇਕ ਕਾਰਜਕਾਰੀ ਸਿਵਲ ਸਰਜਨ ਨੇ ਵਿਸ਼ਵ ਰੈਬੀਜ਼ ਦਿਵਸ ਦੇ ਸਬੰਧ ਵਿਚ ਸਿਵਲ ਹਸਪਤਾਲ ਵਿਚ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਇਕੱਲੇ ਭਾਰਤ ਵਿਚ ਰੈਬੀਜ਼ ਨਾਲ ਅਣਗਿਣਤ ਮੌਤਾਂ ਹੋ ਜਾਂਦੀਆਂ ਹਨ, ਇਸ ਲਈ ਰੈਬੀਜ਼ ਨੂੰ ਲੈ ਕੇ ਲੋਕਾਂ ਵਿਚ ਪੈਦਾ ਹੋਈਆਂ ਗਲਤ ਧਾਰਨਾਵਾਂ ਦੀ ਥਾਂ ਇਸ ਸਬੰਧੀ ਸਹੀ ਤੱਥਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ‘ਤੇ ਸਿਵਲ ਹਸਪਤਾਲ ਵਿਚ ਇਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਪ੍ਰੋਗਰਾਮ ਅਫ਼ਸਰ ਰੈਬੀਜ਼ ਕੰਟਰੋਲ ਡਾ.
ਕਪੂਰਥਲਾ, 29 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਰੈਬੀਜ਼ ਜਾਨਲੇਵਾ ਹੈ ਤੇ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ | ਇਹ ਜਾਣਕਾਰੀ ਡਾ. ਅਨੂੰ ਸ਼ਰਮਾ ਸਹਾਇਕ ਕਾਰਜਕਾਰੀ ਸਿਵਲ ਸਰਜਨ ਨੇ ਵਿਸ਼ਵ ਰੈਬੀਜ਼ ਦਿਵਸ ਦੇ ਸਬੰਧ ਵਿਚ ਸਿਵਲ ਹਸਪਤਾਲ ਵਿਚ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਇਕੱਲੇ ਭਾਰਤ ਵਿਚ ਰੈਬੀਜ਼ ਨਾਲ ਅਣਗਿਣਤ ਮੌਤਾਂ ਹੋ ਜਾਂਦੀਆਂ ਹਨ, ਇਸ ਲਈ ਰੈਬੀਜ਼ ਨੂੰ ਲੈ ਕੇ ਲੋਕਾਂ ਵਿਚ ਪੈਦਾ ਹੋਈਆਂ ਗਲਤ ਧਾਰਨਾਵਾਂ ਦੀ ਥਾਂ ਇਸ ਸਬੰਧੀ ਸਹੀ ਤੱਥਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ‘ਤੇ ਸਿਵਲ ਹਸਪਤਾਲ ਵਿਚ ਇਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਪ੍ਰੋਗਰਾਮ ਅਫ਼ਸਰ ਰੈਬੀਜ਼ ਕੰਟਰੋਲ ਡਾ. ਨੰਦਿਤਾ ਖੁੱਲਰ ਨੇ ਜ਼ੋਰ ਦੇ ਕੇ ਕਿਹਾ ਕਿ ਸਮੇਂ ਸਿਰ ਮੁਕੰਮਲ ਟੀਕੇ ਹੀ ਰੈਬੀਜ਼ ਤੋਂ ਬਚਾਅ ਹਨ | ਡਾ. ਖੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਵਾਰ ਐਂਟੀ ਰੈਬੀਜ਼ ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਡਾ. ਦੀਆਂ ਹਦਾਇਤਾਂ ਅਨੁਸਾਰ ਸਾਰੀ ਖ਼ੁਰਾਕ ਪੂਰੀ ਕੀਤੀ ਜਾਵੇ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਬੀਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਤੇ ਸੁਪਰਡੈਂਟ ਰਾਮ ਅਵਤਾਰ ਸਿੰਘ ਹਾਜ਼ਰ ਸਨ |