04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਿ੍ੰਸੀਪਲ ਪ੍ਰੋਮਿਲਾ ਅਰੋੜਾ ਦਾ ਪੰਜਾਬੀ, ਹਿੰਦੀ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨ

ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਜ਼ਿਲ੍ਹੇ ਦੀ ਨਾਮਵਰ ਕਵਿੱਤਰੀ, ਅਨੁਵਾਦਕ ਤੇ ਸਮਾਜ ਸੇਵਿਕਾ ਪਿ੍ੰਸੀਪਲ ਪ੍ਰੋਮਿਲਾ ਅਰੋੜਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਾਹਿਤ ਤੇ ਸਿਰਜਣਾ ਖੇਤਰ ਵਿਚ ਕੀਤੇ ਗਏ ਵਿਲੱਖਣ ਕਾਰਜ ਲਈ ‘ਪੰਜਾਬੀ, ਹਿੰਦੀ ਸਾਹਿਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਇਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ | ਪਿ੍ੰਸੀਪਲ ਪ੍ਰੋਮਿਲਾ ਅਰੋੜਾ ਨੂੰ ਪੁਰਸਕਾਰ ਮਿਲਣ ’ਤੇ ਅਦਾਰਾ ਅਦਬੀ ਸਾਂਝ ਕਪੂਰਥਲਾ ਦੇ ਸਰਪ੍ਰਸਤ ਡਾ.

ਅਜੀਤ ਡੈਸਕ 04-10-2026
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਜ਼ਿਲ੍ਹੇ ਦੀ ਨਾਮਵਰ ਕਵਿੱਤਰੀ, ਅਨੁਵਾਦਕ ਤੇ ਸਮਾਜ ਸੇਵਿਕਾ ਪਿ੍ੰਸੀਪਲ ਪ੍ਰੋਮਿਲਾ ਅਰੋੜਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਾਹਿਤ ਤੇ ਸਿਰਜਣਾ ਖੇਤਰ ਵਿਚ ਕੀਤੇ ਗਏ ਵਿਲੱਖਣ ਕਾਰਜ ਲਈ ‘ਪੰਜਾਬੀ, ਹਿੰਦੀ ਸਾਹਿਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਇਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ | ਪਿ੍ੰਸੀਪਲ ਪ੍ਰੋਮਿਲਾ ਅਰੋੜਾ ਨੂੰ ਪੁਰਸਕਾਰ ਮਿਲਣ ’ਤੇ ਅਦਾਰਾ ਅਦਬੀ ਸਾਂਝ ਕਪੂਰਥਲਾ ਦੇ ਸਰਪ੍ਰਸਤ ਡਾ. ਭਜਨ ਸਿੰਘ, ਇੰਜ. ਖਜ਼ਾਨ ਸਿੰਘ, ਡਾ. ਕੇਵਲ ਸਿੰਘ ਪਰਵਾਨਾ , ਸਾਬਕਾ ਪ੍ਰਧਾਨ ਸ਼ਹਿਬਾਜ ਖ਼ਾਨ, ਜਨਰਲ ਸਕੱਤਰ ਨਰਿੰਦਰ ਮੀਤ ਨੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹਰ ਸਾਹਿਤ ਪ੍ਰੇਮੀ ਲਈ ਇਕ ਪ੍ਰੇਰਨਾ ਸਰੋਤ ਹੈ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਪੋ੍ਰਮਿਲਾ ਅਰੋੜਾ ਦੀਆਂ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿਚ 13 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਸੰਸਥਾ ਦੇ ਮੈਂਬਰ ਮੋਹਨ ਸਿੰਘ ਮੋਤੀ, ਡਾ. ਜਸਦੀਪ ਕੌਰ, ਮੁਨੱਜਾ ਇਰਸ਼ਾਦ, ਆਸ਼ੂ ਕੁਮਰਾ, ਅਮਨ ਗਾਂਧੀ, ਕੁਲਦੀਪ ਕੌਰ, ਡਾ. ਰਜੇਸ਼ਵਰ ਅਰੋੜਾ, ਹਰਪ੍ਰੀਤ ਕੌਰ, ਸਵਰਾਜ ਕੌਰ, ਮਨੀਸ਼ ਬਹਿਲ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਭੰਡਾਲ, ਅੰਮਿ੍ਤਪਾਲ, ਅਵਤਾਰ ਸਿੰਘ ਅਸੀਮ, ਧਰਮਪਾਲ ਪੈਂਥਰ, ਗੁਰਪ੍ਰੀਤ ਪਨੇਸਰ, ਲਾਡੀ ਲਹੌਰੀ, ਜਸਲੀਨ ਕੌਰ, ਰਾਜਪਾਲ, ਸਹਿਜਪਾਲ, ਸਿਮਰਨਜੀਤ ਨੇ ਵੀ ਪਿ੍ੰਸੀਪਲ ਅਰੋੜਾ ਨੂੰ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਪਾਸੋਂ ਖੇਤੀਬਾੜੀ ਸੰਦ ਪ੍ਰਾਪਤ ਕਰ ਸਕਦੇ-ਡਾ: ਜਗਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।