04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਾਵਰਲਿਫਟਿੰਗ ’ਚ ਅਗਮਜੋਤ ਗੁਰਾਇਆ ਨੇ ਗੱਡੇ ਜਿੱਤ ਦੇ ਝੰਡੇ

ਨਡਾਲਾ, 3 ਅਕਤੂਬਰ (ਰਘਬਿੰਦਰ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਨਡਾਲਾ ਵਿਖੇ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਖੇਡਾਂ ਵਿਚ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਵਿਚ ਚੌਥੀ ਕਲਾਸ ਵਿਚ ਪੜ੍ਹਦੇ 10 ਸਾਲਾਂ ਹੋਣਹਾਰ ਵਿਦਿਆਰਥੀ ਅਗਮਜੋਤ ਸਿੰਘ ਗੁਰਾਇਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ | ਜਸਪ੍ਰੀਤ ਸਿੰਘ ਗੁਰਾਇਆ ਦੇ ਪੁੱਤਰ ਅਗਮਜੋਤ ਸਿੰਘ ਨੇ ਪਾਵਰਲਿਫਟਿੰਗ ਮੁਕਾਬਲੇ ਵਿਚ ਦਮਦਾਰ ਪ੍ਰਦਰਸ਼ਨ ਕਰਦਿਆਂ 20 ਕਿੱਲੋ ਬੈਂਚ ਪ੍ਰੈੱਸ, 50 ਕਿੱਲੋ ਡੈਡਲਿਫਟ ਅਤੇ 30 ਕਿੱਲੋ ਸਕੁਐਟ ਲਗਾ ਕੇ ਪਹਿਲਾ ਸਥਾਨ ਹਾਸਲ ਕੀਤਾ | ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ, ਅਧਿਆਪਕਾਂ ਅਤੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |ਜ਼ਿਕਰਯੋਗ ਹੈ ਕਿ ਅਗਮਜੋਤ ਸਿੰਘ ਨੂੰ ਪਾਵਰਲਿਫਟਿੰਗ ਦੇ ਖੇਤਰ ਵਿਚ ਆਪਣੇ ਪਿਤਾ ਜਸਪ੍ਰੀਤ ਸਿੰਘ ਗੁਰਾਇਆ ਤੋਂ ਪ੍ਰੇਰਨਾ ਮਿਲ ਰਹੀ ਹੈ | ਜਸਪ੍ਰੀਤ ਸਿੰਘ ਗੁਰਾਇਆ ਖ਼ੁਦ ਵੀ ਪਾਵਰਲਿਫਟਿੰਗ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ ਅਤੇ ਵੱਖ-ਵੱਖ ਦੇਸ਼ਾਂ ਵਿਚ ਹੋਏ ਕੌਮਾਂਤਰੀ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੇ ਹਨ |ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਅਗਮਜੋਤ ਸਿੰਘ ਵੱਲੋਂ ਛੋਟੀ ਉਮਰ ਵਿਚ ਹਾਸਲ ਕੀਤੀ ਇਹ ਪ੍ਰਾਪਤੀ ਉਸ ਦੇ ਉੱਜਵਲ ਖੇਡ ਭਵਿੱਖ ਦੀ ਝਲਕ ਪੇਸ਼ ਕਰਦੀ ਹੈ | ਉਸ ਦੀ ਇਸ ਪ੍ਰਾਪਤੀ ‘ਤੇ ਸਕੂਲ ਪ੍ਰਬੰਧਕਾਂ, ਪਰਿਵਾਰਕ ਮੈਂਬਰਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਯੂਥ ਵਿੰਗ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ,ਬਲਵਿੰਦਰ ਸਿੰਘ ਬਿੱਟੂ ਖੱਖ,ਅਵਤਾਰ ਸਿੰਘ ਦਾਊਦਪੁਰ, ਜਸਵਿੰਦਰ ਸਿੰਘ ਨੂਰਪੁਰ ਜੱਟਾਂ, ਜੱਸ ਨਡਾਲਾ ਅਤੇ ਹੋਰ ਹਾਜ਼ਰ ਸਨ

ਅਜੀਤ ਡੈਸਕ 04-10-2026

ਪਿਛਲੀ ਖ਼ਬਰ ਮਾਪਿਆਂ ਨੂੰ ਥਾਣੇ ’ਚ ਡੱਕ ਕੇ ਖ਼ੁਦਕੁਸ਼ੀ ਕਰ ਗਏ ਦਲਿਤ ਮਜ਼ਦੂਰ ਦਾ ਜਬਰੀ ਸੰਸਕਾਰ ਕਰਨਾ ਪੁਲਿਸ ਰਾਜ ਦਾ ਪ੍ਰਗਟਾਵਾ-ਗੁਰਪ... ਅਗਲੀ ਖ਼ਬਰ ਪ੍ਰਗਟ ਸਿੰਘ ਦੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਵਰਕਰਾਂ ਨੂੰ ਨਵੀਂ ਊਰਜਾ ਮਿਲੇਗੀ-ਪ੍ਰੋ. ਟਿੱਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।