04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਝੋਨੇ ਦੀ ਖ਼ਰੀਦ ਰੁਕਣ ਕਾਰਨ ਆੜ੍ਹਤੀਏ ਤੇ ਕਿਸਾਨ ਪ੍ਰੇਸ਼ਾਨ, 2250 ਰੁਪਏ ਦੀ ਖ਼ਰੀਦ ਕਰ ਕੇ ਸ਼ੈਲਰ ਮਾਲਕ ਕਰ ਰਹੇ ਨੇ ਕਿਸਾਨਾਂ ਦੀ ਲੁੱਟ

ਤਲਵੰਡੀ ਚੌਧਰੀਆਂ, 3 ਅਕਤੂਬਰ (ਪਰਸਨ ਲਾਲ ਭੋਲਾ)-ਝੋਨੇ ਦੀ ਖ਼ਰੀਦ ਭਾਵੇਂ ਪੰਜਾਬ ਸਰਕਾਰ ਨੇ ਲੇਟ ਸ਼ੁਰੂ ਕੀਤੀ ਫਿਰ ਵੀ ਕਿਸਾਨ ਅਤੇ ਆੜ੍ਹਤੀਏ ਖ਼ੁਸ਼ ਸਨ | ਦਾਣਾ ਮੰਡੀ ਤਲਵੰਡੀ ਚੌਧਰੀਆਂ ਵਿਚ ਇੱਕ ਅਕਤੂਬਰ ਨੂੰ ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ 5000 ਕੱਟੇ ਦੀ ਖ਼ਰੀਦ ਕੀਤੀ ਗਈ ਜਦ ਕਿ ਪੰਜਾਬ ਦੀ ਖ਼ਰੀਦ ਏਜੰਸੀ ਪਨਗ੍ਰੇਨ ਵੱਲੋਂ ਮੰਡੀ ਵਿਚ ਇੱਕ ਵੀ ਦਾਣਾ ਨਹੀਂ ਖ਼ਰੀਦਿਆ ਗਿਆ | ਤਲਵੰਡੀ ਚੌਧਰੀਆਂ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਸਮੂਹ ਆੜ੍ਹਤੀਆਂ ਦੱਸਿਆ ਕਿ ਦੋ ਅਤੇ ਤਿੰਨ ਅਕਤੂਬਰ ਨੂੰ ਕਿਸੇ ਵੀ ਖ਼ਰੀਦ ਏਜੰਸੀ ਵੱਲੋਂ ਝੋਨੇ ਦੀ ਖ਼ਰੀਦ ਨਹੀਂ ਕੀਤੀ ਗਈ ਜਿਸ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਵੱਡੀ ਪਰੇਸ਼ਾਨੀ ਪਾਈ ਜਾ ਰਹੀ ਹੈ | ਦੂਜੇ ਪਾਸੇ ਹਾਈਬਿ੍ਡ ਝੋਨੇ ਦੀ ਖ਼ਰੀਦ ਸ਼ੈਲਰ ਮਾਲਕਾਂ ਵਲੋਂ ਆਪਣੀ ਮਰਜ਼ੀ ਨਾਲ ਕੀਤੀ ਜਾ ਰਹੀ ਹੈ ਜਿਸ ਕਰਕੇ ਕਿਸਾਨ ਨੂੰ 200 ਰੁਪਏ ਦਾ ਘਾਟਾ ਖਾਣਾ ਪੈ ਰਿਹਾ ਹੈ | ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਾਈਬਿ੍ਡ ਝੋਨੇ ਦੇ ਖ਼ਰੀਦ ਪੂਰੇ ਮੁੱਲ ਦੇ ਕੀਤੀ ਜਾਣੀ ਚਾਹੀਦੀ ਹੈ | ਸ਼ੈਲਰ ਮਾਲਕ ਇਸ ਦੀ ਕੋਈ ਪਰਵਾਹ ਨਹੀਂ ਕਰਦੇ | ਝੋਨੇ ਦੀ ਖ਼ਰੀਦ ਨਾ ਕਰਨ ਸਬੰਧੀ ਜਦੋਂ ਖ਼ਰੀਦ ਏਜੰਸੀ ਪਨਗਰੇਨ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਰਮਜੀਤਪੁਰ ਅਤੇ ਭਰੋਆਣਾ ਇੱਕ ਅਤੇ 3 ਅਕਤੂਬਰ ਦੋ ਦਿਨ ਖ਼ਰੀਦ ਕੀਤੀ ਹੈ | 4 ਅਕਤੂਬਰ ਨੂੰ ਤਲਵੰਡੀ ਚੌਧਰੀਆਂ ਦਾਣਾ ਮੰਡੀ ਵਿਚ ਖ਼ਰੀਦ ਕੀਤੀ ਜਾਵੇਗੀ | ਖ਼ਰੀਦ ਨਾ ਕਰਨਾ ਸਬੰਧੀ ਜਦੋਂ ਸੁਖਵਿੰਦਰ ਸਿੰਘ ਇੰਸਪੈਕਟਰ ਖ਼ਰੀਦ ਏਜੰਸੀ ਮਾਰਕਫੈੱਡ ਨਾਲ ਮੋਬਾਈਲ ਫ਼ੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਟੈਲੀਫ਼ੋਨ ਨਹੀਂ ਚੱਕਿਆ | ਆੜ੍ਹਤੀਆਂ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਝੋਨੇ ਦੀ ਖ਼ਰੀਦ ਲਗਾਤਾਰ ਕੀਤੀ ਜਾਵੇ | ਇਸ ਮੌਕੇ ਦਾਣਾ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਰੌਕੀ, ਬਲਵਿੰਦਰ ਸਿੰਘ ਨੰਡਾ, ਪ੍ਰਮੋਦ ਕੁਮਾਰ ਸ਼ਾਹ, ਨਰੇਸ਼ ਕੁਮਾਰ ਨਈਆਰ, ਜਸਬੀਰ ਸਿੰਘ ਗੋਪੀਪੁਰ ਡਾ. ਸਾਹਿਬ ਸਿੰਘ, ਸਰਵਨ ਸਿੰਘ ਗੋਪੀਪੁਰ, ਨਰੇਸ਼ ਕੁਮਾਰ ਗਾਂਧੀ, ਸੁਰਿੰਦਰ ਸਿੰਘ, ਮਨੀ ਗੁਪਤਾ, ਜਸਵਿੰਦਰ ਸਿੰਘ ਧੰਜੂ ਅਤੇ ਮਲਕੀਤ ਸਿੰਘ ਚੰਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |

ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਦਾਣਾ ਮੰਡੀ ਤਲਵੰਡੀ ਚੌਧਰੀਆਂ ਦੀ ਐਸੋਸੀਏਸ਼ਨ ਦੇ ਸਮੂਹ ਮੈਂਬਰ ਅਤੇ ਕਿਸਾਨ ਗੱਲਬਾਤ ਕਰਦੇ ਹੋਏ | ਤਸਵੀਰ: ਭੋਲਾ 04-10-2026

ਪਿਛਲੀ ਖ਼ਬਰ ਪੁਰਾਣੀ ਤਕਰਾਰਬਾਜ਼ੀ ਦੇ ਚਲਦਿਆਂ ਰਸਤੇ ’ਚ ਘੇਰ ਕੇ ਕੀਤੀ ਕੁੱਟਮਾਰ, 5 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਦਾਣਾ ਮੰਡੀ ਭੁਲੱਥ ’ਚ ਕਿਸਾਨਾਂ ਦੀ ਫ਼ਸਲ ਸੰਬੰਧੀ ਕਾਦੀਆਂ ਆਗੂਆਂ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।