09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਖ਼ਿਰ ਕਦੋਂ ਹੋਵੇਗਾ ਭੁਲੱਥ ਦੀ ਟ੍ਰੈਫ਼ਿਕ ਸਮੱਸਿਆ ਦਾ ਪੱਕਾ ਹੱਲ

ਭੁਲੱਥ, 8 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਸ਼ਹਿਰ ਵਿਚ ਦਿਨੋਂ-ਦਿਨ ਵਧ ਰਹੀ ਟ੍ਰੈਫ਼ਿਕ ਸਮੱਸਿਆ ਹੁਣ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ | ਸ਼ਹਿਰ ਦੇ ਮੁੱਖ ਚੌਕ ਦੀ ਤੰਗੀ, ਸੜਕਾਂ ’ਤੇ ਵਾਹਨਾਂ ਦੀ ਵਧਦੀ ਗਿਣਤੀ ਅਤੇ ਵੱਡੇ ਵਾਹਨਾਂ ਦੀ ਆਵਾਜਾਈ ਕਾਰਨ ਅਕਸਰ ਆਵਾਜਾਈ ਪ੍ਰਭਾਵਿਤ ਹੁੰਦੀ ਹੈ | ਇਸ ਸਮੱਸਿਆ ਕਾਰਨ ਜਿੱਥੇ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਮੁੱਖ ਬਾਜ਼ਾਰ ਦੇ ਦੁਕਾਨਦਾਰ ਵੀ ਕਾਫ਼ੀ ਪ੍ਰੇਸ਼ਾਨ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਮੁੱਖ ਚੌਕ ਦੀ ਤੰਗੀ ਕਾਰਨ ਆਮ ਟ੍ਰੈਫ਼ਿਕ ਵੀ ਕਈ ਵਾਰ ਅਚਾਨਕ ਜਾਮ ਦਾ ਰੂਪ ਧਾਰ ਲੈਂਦੀ ਹੈ | ਖ਼ਾਸ ਕਰਕੇ ਜਦੋਂ ਕੋਈ ਵੱਡਾ ਟਰੱਕ ਜਾਂ ਭਾਰੀ ਵਾਹਨ ਚੌਕ ’ਚੋਂ ਲੰਘਦਾ ਹੈ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ | ਤੰਗ ਚੌਕ ਵਿਚ ਵੱਡੇ ਟਰੱਕ ਨੂੰ ਮੋੜਨ ਜਾਂ ਲੰਘਾਉਣ ਵਿਚ ਕਈ ਵਾਰ 10 ਤੋਂ 15 ਮਿੰਟ ਤੱਕ ਦਾ ਸਮਾਂ ਲੱਗ ਜਾਂਦਾ ਹੈ | ਇਸ ਦੌਰਾਨ ਦੋਵੇਂ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ | ਦੂਜੇ ਪਾਸੇ ਭੁਲੱਥ ਸ਼ਹਿਰ ਵਿਚ ਵਾਹਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਆਸ-ਪਾਸ ਦੇ ਪਿੰਡਾਂ ਅਤੇ ਕਸਬਿਆਂ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਖ਼ਰੀਦਦਾਰੀ, ਕਾਰੋਬਾਰ ਅਤੇ ਹੋਰ ਕੰਮਾਂ ਲਈ ਭੁਲੱਥ ਪਹੁੰਚਦੇ ਹਨ | ਇਸ ਕਾਰਨ ਮੁੱਖ ਬਾਜ਼ਾਰ ਅਤੇ ਚੌਕ ਵਿਚ ਟ੍ਰੈਫ਼ਿਕ ਦਾ ਦਬਾਅ ਖ਼ਾਸ ਤੌਰ ’ਤੇ ਵਧ ਜਾਂਦਾ ਹੈ | ਬਾਜ਼ਾਰ ਦੇ ਰੁਝੇਵਿਆਂ ਵਾਲੇ ਸਮੇਂ ਦੌਰਾਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ | ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਟ੍ਰੈਫ਼ਿਕ ਜਾਮ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਪੈਂਦਾ ਹੈ | ਜਾਮ ਕਾਰਨ ਗਾਹਕਾਂ ਨੂੰ ਬਾਜ਼ਾਰ ਵਿਚ ਪਹੁੰਚਣ ਅਤੇ ਵਾਪਸ ਜਾਣ ਵਿਚ ਦਿੱਕਤ ਆਉਂਦੀ ਹੈ | ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਠੋਸ ਯੋਜਨਾ ਤਿਆਰ ਕੀਤੀ ਜਾਵੇ ਅਤੇ ਮੁੱਖ ਚੌਕ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ | ਹੁਣ ਵੇਖਣਾ ਇਹ ਹੋਵੇਗਾ ਕਿ ਭੁਲੱਥ ਵਾਸੀਆਂ ਨੂੰ ਇਸ ਸਮੱਸਿਆ ਤੋਂ ਕਦੋਂ ਤੱਕ ਰਾਹਤ ਮਿਲਦੀ ਹੈ |

ਭੁਲੱਥ ਦੇ ਮੇਨ ਚੌਕ ਵਿਚ ਵੱਡਾ ਵਾਹਨ ਮੁੜਨ ਕਾਰਨ ਲੱਗੇ ਹੋਏ ਜਾਮ ਵਿਚ ਫਸੇ ਵਾਹਨ | ਤਸਵੀਰ: ਮਨਜੀਤ ਸਟੂਡੀਓ 09-10-2026

ਪਿਛਲੀ ਖ਼ਬਰ ਕਬਾੜ ਦੀ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਰੇਲਵੇ ਹੈਲਥ ਸਰਵਿਸਿਜ਼ ਵਲੋਂ ਆਰ.ਸੀ.ਐਫ. ਦੇ ਲਾਲਾ ਲਾਜਪਤ ਰਾਏ ਹਸਪਤਾਲ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।