13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਖਿਡਾਰੀਆਂ ਨੂੰ ਸਖ਼ਤ ਮਿਹਨਤ ਨਾਲ ਤਿਆਰੀ ਕਰਨੀ ਚਾਹੀਦੀ ਹੈ : ਡਾ. ਦੀਪਕ ਕੁਮਾਰ

ਸੁਲਤਾਨਪੁਰ ਲੋਧੀ, 12 ਅਕਤੂਬਰ (ਨਰੇਸ਼ ਹੈਪੀ)-ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਖੇਡ ਦੇ ਤੀਸਰੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਦੀਪਕ ਕੁਮਾਰ, ਡਾਇਰੈਕਟਰ ਸਪੋਰਟਸ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਲੋਂ ਕੀਤੀ ਗਈ | ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿਚ ਸਖ਼ਤ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਕੇ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆਂ ਪ੍ਰਦਰਸ਼ਨ ਕਰਕੇ ਚੰਗੇ ਭਵਿੱਖ ਦੀ ਆਸ ਕੀਤੀ | ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਸਿਹਤਮੰਦ ਜੀਵਨ ਜਿਊਣ ਅਤੇ ਚੰਗੀ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ ਗਈ | ਅੱਜ ਦੇ ਖੇਡ ਮੁਕਾਬਲਿਆਂ ਵਿਚ ਅੰਡਰ-17 ਵਰਗ ਦੇ ਲੜਕਿਆਂ ਦੇ 200 ਮੀ.

ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਖੇਡ ਦੇ ਤੀਸਰੇ ਦਿਨ ਅੱਵਲ ਰਹੀਆਂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਸੰਤ ਮਹਾਂਪੁਰਖ | ਤਸਵੀਰ : ਲਾਡੀ ਸਟੂਡੀਓ 13-10-2026
ਸੁਲਤਾਨਪੁਰ ਲੋਧੀ, 12 ਅਕਤੂਬਰ (ਨਰੇਸ਼ ਹੈਪੀ)-ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਖੇਡ ਦੇ ਤੀਸਰੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਦੀਪਕ ਕੁਮਾਰ, ਡਾਇਰੈਕਟਰ ਸਪੋਰਟਸ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਲੋਂ ਕੀਤੀ ਗਈ | ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿਚ ਸਖ਼ਤ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਕੇ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆਂ ਪ੍ਰਦਰਸ਼ਨ ਕਰਕੇ ਚੰਗੇ ਭਵਿੱਖ ਦੀ ਆਸ ਕੀਤੀ | ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਸਿਹਤਮੰਦ ਜੀਵਨ ਜਿਊਣ ਅਤੇ ਚੰਗੀ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ ਗਈ | ਅੱਜ ਦੇ ਖੇਡ ਮੁਕਾਬਲਿਆਂ ਵਿਚ ਅੰਡਰ-17 ਵਰਗ ਦੇ ਲੜਕਿਆਂ ਦੇ 200 ਮੀ. ਸੀ-1 ਈਵੈਂਟ ਵਿਚ ਗੁਰਪ੍ਰੀਤ ਸਿੰਘ (ਰੋਪੜ) ਅਤੇ ਜੋਬਨਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ | 200 ਮੀਟਰ ਕੇ-1 ਦੇ ਵਿਚ ਮਨਕਿਰਤ ਸਿੰਘ (ਰੋਪੜ) ਨੇ ਦਿਲਪ੍ਰੀਤ ਸਿੰਘ (ਕਪੂਰਥਲਾ) ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | 200 ਮੀਟਰ ਸੀ-2 ਈਵੈਂਟ ਦੇ ਲੜਕੀਆਂ ਦੇ ਮੁਕਾਬਲੇ ਵਿਚ ਅਸ਼ਮੀਤ ਕੌਰ, ਗੁਰਲੀਨ ਕੌਰ (ਰੋਪੜ) ਦੀ ਟੀਮ ਨੇ ਗੁਰਲੀਨ ਕੌਰ, ਪ੍ਰਭਲੀਨ ਕੌਰ (ਰੋਪੜ) ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਕੇ-2 200 ਮੀਟਰ ਈਵੈਂਟ ਦੇ ਵਿਚ ਸੀਰਤ, ਤਨਵੀਰ (ਰੋਪੜ ਸੀ) ਨੇ ਜੈਸਮੀਨ ਕੌਰ, ਅਨੂਪ੍ਰੀਤ ਕੌਰ (ਰੋਪੜ ਏ) ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਅੰਡਰ-14 ਵਰਗ ਦੇ ਮੁੰਡਿਆਂ ਦੇ ਮੁਕਾਬਲੇ ਵਿਚ 200ਮੀਟਰ ਸੀ-1 ਈਵੈਂਟ ਵਿਚ ਹਰਕਿਰਤ (ਰੋਪੜ) ਨੇ ਪਹਿਲਾਂ ਅਤੇ ਗੁਰਸਹਿਜ ਸਿੰਘ (ਰੋਪੜ) ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਕੇ -2 200 ਮੀਟਰ ਈਵੈਂਟ ਵਿਚ ਤਾਨੀਸ਼ ਅਰੋੜਾ, ਕਾਰਤਿਕ (ਫਾਜ਼ਿਲਕਾ) ਦੀ ਟੀਮ ਨੇ ਸੁਖਜੀਤ ਸਿੰਘ, ਕੁਲਜੀਤ ਸਿੰਘ (ਰੋਪੜ) ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਅੰਡਰ-21 200 ਮੀਟਰ ਸੀ-2 ਲੜਕਿਆਂ ਦੇ ਮੁਕਾਬਲੇ ਵਿਚ ਬਲਜਿੰਦਰ, ਗੁਰਵਿੰਦਰ ਸਿੰਘ (ਮੋਹਾਲੀ) ਦੀ ਟੀ ਮ ਨੇ ਨਵਜੋਤ, ਸਦਾਮਾ ਰਾਮ (ਕਪੂਰਥਲਾ) ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ | 200 ਮੀਟਰ ਸੀ-1 ਲੜਕੀਆਂ ਦੇ ਮੁਕਾਬਲੇ ਵਿਚ ਰੀਆਂ (ਰੋਪੜ-ਏ) ਨੇ ਨਵਜੋਤ ਕੌਰ (ਰੋਪੜ-ਬੀ) ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਵਿਚ ਵਿਭਾਗ ਦੇ ਸਮੂਹ ਕੋਚਿਜ਼ ਦਾ ਵੀ ਬਹੁਤ ਅਹਿਮ ਯੋਗਦਾਨ ਰਿਹਾ | ਜੇਤੂ ਖਿਡਾਰੀਆਂ ਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਸੰਤਾਂ ਮਹਾਂਪੁਰਖਾਂ ਨੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਲਿਟਲ ਏਂਜਲ ਕੋ-ਐੱਡ ਸਕੂਲ ’ਚ ਲਗਾਇਆ ਕਰੀਅਰ ਮੇਲਾ ਵੱਖ-ਵੱਖ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਹੈੱਡ ਟੀਚਰ ਹਰਮਿੰਦਰ ਕੌਰ ਨੂੰ ਤਰੱਕੀ ਮਿਲਣ ’ਤੇ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।