15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭੁਲੱਥ ਵਿਖੇ ‘ਨੂਰ ਜੋਤਾਂ ਵਾਲੀ-2026’ ਅਧਿਆਤਮਿਕ ਸਮਾਗਮ ਦਾ ਅੱਜ ਤੋਂ, ਤਿਆਰੀਆਂ ਮੁਕੰਮਲ

ਭੁਲੱਥ, 14 ਅਕਤੂਬਰ (ਮਨਜੀਤ ਸਿੰਘ ਰਤਨ)-ਮਾਂ ਚਿੰਤਪੁਰਨੀ ਜੀ ਦੀ ਅਪਾਰ ਕਿਰਪਾ ਸਦਕਾ ਭੁਲੱਥ ਵਿਖੇ ਪੰਜ ਦਿਨਾਂ ਅਧਿਆਤਮਿਕ ਅਤੇ ਰੂਹਾਨੀਅਤ ਨਾਲ ਭਰਪੂਰ ਸਮਾਗਮ ‘ਨੂਰ ਜੋਤਾਂ ਵਾਲੀ-2026’ ਦਾ ਸ਼ੁੱਭ ਆਰੰਭ ਅੱਜ ਤੋਂ ਹੋਣ ਜਾ ਰਿਹਾ ਹੈ | ਸਮਾਗਮ ਵਿਚ 22 ਸ਼੍ਰੀ ਸਿੱਧ ਸ਼ਕਤੀਪੀਠਾਂ ਤੋਂ ਮਾਂ ਦੀਆਂ ਪਵਿੱਤਰ ਜੋਤਾਂ ਦਾ ਆਗਮਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ | ਜੇਐਮਡੀ ਸੇਵਾਦਾਰ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ 15 ਅਕਤੂਬਰ ਨੂੰ ਸ਼ਾਮ 5 ਵਜੇ ਮਾਂ ਦੀਆਂ ਪਵਿੱਤਰ ਜੋਤਾਂ ਦੇ ਆਗਮਨ ਸਬੰਧੀ ਅਲੌਕਿਕ ਸ਼ੋਭਾ ਯਾਤਰਾ ਸਜਾਈ ਜਾਵੇਗੀ | ਸ਼ੋਭਾ ਯਾਤਰਾ ਉਪਰੰਤ ਇਨ੍ਹਾਂ ਪਵਿੱਤਰ ਜੋਤਾਂ ਨੂੰ ਸ਼੍ਰੀ ਰਾਧੇ-ਸ਼ਿਆਮ ਮੰਦਰ, ਭੁਲੱਥ ਵਿਖੇ ਮਾਂ ਦੇ ਸੁੰਦਰ ਭਵਨਾਂ ਵਿਚ ਆਸਣ ਦਿੱਤਾ ਜਾਵੇਗਾ, 16 ਅਕਤੂਬਰ ਤੋਂ ਸਵੇਰੇ ਅਤੇ ਸ਼ਾਮ ਮਾਂ ਦੀ ਸ਼ਾਹੀ ਆਰਤੀ ਹੋਵੇਗੀ ਤੇ ਸ਼ਾਮ 8 ਵਜੇ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਕਰਵਾਈ ਜਾਵੇਗੀ | ਇਸ ਮੌਕੇ ਸ਼੍ਰੀ ਸ਼੍ਰੀ 1008 ਮਹਾਨ ਸੰਤ ਅਤੇ ਤਪੱਸਵੀ ਮਹੰਤ ਰਾਜਿੰਦਰ ਗਿਰੀ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚਣਗੇ | ਬਾਬਾ ਬਾਲਕ ਨਾਥ ਜੀ ਦਾ ਗੁਣਗਾਨ ਕਰਨ ਲਈ ਪ੍ਰਸਿੱਧ ਗਾਇਕ ਅਰੁਣ ਗੋਸਵਾਮੀ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ | 17 ਅਕਤੂਬਰ ਨੂੰ ‘ਏਕ ਸ਼ਾਮ ਨੰਗਲੀ ਵਾਲੇ ਕੇ ਨਾਮ’ ਸਮਾਗਮ ਕਰਵਾਇਆ ਜਾਵੇਗਾ | 18 ਅਕਤੂਬਰ ਨੂੰ ਦੁਪਹਿਰ ਸਮੇਂ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਪਾਵਨ ਸ਼੍ਰੀ ਦੁਰਗਾ ਸਤੁਤੀ ਜੀ ਦੇ 105 ਪਾਠ ਕੀਤੇ ਜਾਣਗੇ | 19 ਅਕਤੂਬਰ ਨੂੰ ਸਵੇਰੇ 10 ਵਜੇ ਸ਼੍ਰੀ ਅਸ਼ਟਮੀ ਦੇ ਪਾਵਨ ਮੌਕੇ ‘ਤੇ 301 ਕੰਜ਼ਕਾਂ ਦਾ ਪੂਜਣ ਕੀਤਾ ਜਾਵੇਗਾ | 20 ਅਕਤੂਬਰ ਨੂੰ ਸਵੇਰੇ 11 ਵਜੇ ਵਿਸ਼ੇਸ਼ ਭੋਗ ਪਾਏ ਜਾਣਗੇ | ਇਸ ਉਪਰੰਤ ਸ਼੍ਰੀ ਕੰਜ਼ਕ ਪੂਜਣ ਕੀਤਾ ਜਾਵੇਗਾ ਅਤੇ ਮਾਂ ਦੀਆਂ ਪਵਿੱਤਰ ਜੋਤਾਂ ਦੀ ਵਾਪਸੀ ਹੋਵੇਗੀ |

ਕਿੰਦਰਜੀਤ ਸਿੰਘ ਤੇ ਜਸਬੀਰ ਕੌਰ ਵਾਸੀ ਵਸਤੀ ਨਾਮਦੇਵ (ਮੱਖੂ) ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। 15-10-2026

ਪਿਛਲੀ ਖ਼ਬਰ ਬਰਤਾਨਵੀ ’ਵਰਸਿਟੀਆਂ ਵਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਦੀਆਂ ਪੇਸ਼ਕਸ਼ਾਂ ਵਾਪਸ ਲੈਣੀਆਂ ਸ਼ੁਰੂ ਅਗਲੀ ਖ਼ਬਰ ਲਿੱਟਾਂ ਵਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।