ਕਪੂਰਥਲਾ, 22 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਵਲੋਂ ਬੀਤੇ ਦਿਨ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਹੋਣ ਕਾਰਨ ਕੁੱਝ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਸੀ, ਇਨ੍ਹਾਂ ਵਿਚੋਂ ਅੱਜ ਫੱਤੂਢੀਂਗਾ ਤੇ ਲੱਖਣ ਕਲਾਂ ਮੰਡੀ ਵਿਚ ਮੁੜ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ | ਜਿਸ ਕਾਰਨ ਕਿਸਾਨ ਤੇ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ | ਏਜੰਸੀਆਂ ਵਲੋਂ ਹੁਣ ਝੋਨੇ ਦੀ ਖ਼ਰੀਦ ਕਰਨ ਮੌਕੇ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਵਿਚ ਪੈਂਦੀਆਂ ਮੰਡੀਆਂ ਭਰੋਆਣਾ ਤੇ ਪਰਮਜੀਤਪੁਰ ਵਿਚ ਵੀ ਟੀਚਾ ਪੂਰਾ ਹੋਣ ਕਾਰਨ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਬੰਦ ਹੋ ਚੁੱਕੀ ਹੈ | ਜਿੱਥੋਂ ਤੱਕ ਕਪੂਰਥਲਾ ਦੀ ਮੁੱਖ ਦਾਣਾ ਮੰਡੀ ਦਾ ਸਵਾਲ ਹੈ ਅੱਜ ਏਜੰਸੀਆਂ ਨੇ 17 ਪ੍ਰਤੀਸ਼ਤ ਨਮੀ ਵਾਲਾ ਝੋਨਾ ਹੀ ਖਰੀਦਿਆ, ਜਦਕਿ ਮੰਡੀ ਵਿਚ ਅਜੇ ਵੀ ਵੱਡੀ ਮਾਤਰਾ ਵਿਚ ਝੋਨਾ ਪਿਆ ਹੈ, ਜਿਸਦੀ ਖ਼ਰੀਦ ਨਹੀਂ ਹੋਈ | ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਕਪੂਰਥਲਾ ਵਿਚ 7 ਲੱਖ 88272 ਮੀਟਰਿਕ ਟਨ ਝੋਨਾ ਖ਼ਰੀਦਣ ਦਾ ਟੀਚਾ ਮਿਥਿਆ ਗਿਆ ਸੀ, ਇਸ ਵਿਚੋਂ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ, ਪਨਸਪ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਝੋਨਾ ਖ਼ਰੀਦ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ | ਦੱਸਿਆ ਜਾਂਦਾ ਹੈ ਕਿ ਬੀਤੀ 21 ਅਕਤੂਬਰ ਤੱਕ 5 ਲੱਖ 48803 ਮੀਟਰਿਕ ਟਨ ਝੋਨੇ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਵਲੋਂ ਕੀਤੀ ਗਈ ਹੈ | ਜ਼ਿਲ੍ਹੇ ਦੀਆਂ ਮੰਡੀਆਂ ਵਿਚ ਵੀ ਬੀਤੇ ਦਿਨ 37693 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਜਿਸ ਵਿਚੋਂ ਖ਼ਰੀਦ ਏਜੰਸੀਆਂ ਨੇ 28894 ਮੀਟਰਿਕ ਟਨ ਝੋਨਾ ਖ਼ਰੀਦਿਆ | ਕਪੂਰਥਲਾ ਮੰਡੀ ਦਾ ਦੌਰਾ ਕੀਤੇ ਜਾਣ ‘ਤੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਸ਼ੈਲਰਾਂ ਵਾਲੇ ਕਥਿਤ ਤੌਰ ‘ਤੇ 2100 ਰੁਪਏ ਤੋਂ ਲੈ ਕੇ 2400 ਰੁਪਏ ਤੱਕ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀ ਖ਼ਰੀਦ ਕਰ ਰਹੇ ਹਨ ਤੇ ਅੱਜ ਦਾਣਾ ਮੰਡੀ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਨੇ ਨਿਰਧਾਰਿਤ ਮਾਪਦੰਡਾ ਅਨੁਸਾਰ ਝੋਨੇ ਦੀ ਖ਼ਰੀਦ ਕੀਤੀ ਤੇ ਕੋਈ ਵੀ ਸ਼ੈਲਰ ਵਾਲਾ ਅੱਜ ਮੰਡੀ ਵਿਚ ਝੋਨੇ ਦੀ ਖ਼ਰੀਦ ਕਰਨ ਨਹੀਂ ਆਇਆ | ਕਿਸਾਨਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਖ਼ਰੀਦ ਏਜੰਸੀਆਂ ਨੇ ਟੀਚਾ ਪੂਰਾ ਹੋਣ ਦੀ ਆੜ ਵਿਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਤਾਂ ਉਨ੍ਹਾਂ ਦਾ ਝੋਨਾ ਮੰਡੀਆਂ ਵਿਚ ਰੁਲ ਜਾਵੇਗਾ | ਕਿਉਂਕਿ ਨਮੀ ਦਾ ਬਹਾਨਾ ਬਣਾਕੇ ਪਹਿਲਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਐਲਾਨਿਆ ਗਿਆ 2461 ਰੁਪਏ ਦਾ ਝੋਨੇ ਦਾ ਸਮਰਥਨ ਮੁੱਲ ਨਹੀਂ ਮਿਲ ਰਿਹਾ | ਇਸੇ ਤਰ੍ਹਾਂ ਮੰਡੀਆਂ ਵਿਚ ਵੀ ਖ਼ਰੀਦ ਏਜੰਸੀਆਂ ਕਥਿਤ ਤੌਰ ‘ਤੇ ਮਨਮਾਨੇ ਢੰਗ ਨਾਲ ਝੋਨੇ ਦੀ ਖ਼ਰੀਦ ਕਰ ਰਹੀਆਂ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਜੇ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 72.11 ਪ੍ਰਤੀਸ਼ਤ ਝੋਨੇ ਦੀ ਆਮਦ ਹੋਈ ਹੈ | ਜਿੱਥੋਂ ਤੱਕ ਫਗਵਾੜਾ ਸਬ ਡਵੀਜ਼ਨ ਦੀਆਂ ਮੰਡੀਆਂ ਦਾ ਸਵਾਲ ਹੈ ਝੋਨੇ ਦੀ ਕਟਾਈ ਦਾ ਕੰਮ ਦੇਰੀ ਨਾਲ ਸ਼ੁਰੂ ਹੋਣ ਕਾਰਨ ਮੰਡੀਆਂ ਵਿਚ ਵੱਡੀ ਮਾਤਰਾ ਵਿਚ ਝੋਨੇ ਦੀ ਆਮਦ ਹੋ ਰਹੀ ਹੈ | ਫੱਤੂਢੀਂਗਾ ਦਾਣਾ ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਪਹਿਲਾਂ ਤਿੰਨ ਦਿਨ ਮਾਰਕਫੈੱਡ ਨੇ ਝੋਨੇ ਦੀ ਖ਼ਰੀਦ ਇਹ ਕਹਿ ਕੇ ਬੰਦ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਟੀਚਾ ਪੂਰਾ ਹੋ ਚੁੱਕਾ ਹੈ ਤੇ ਅੱਜ ਮਾਰਕਫੈੱਡ ਦੇ ਡੀ.ਐਮ. ਦਾ ਫ਼ੋਨ ਆਉਣ ਤੋਂ ਬਾਅਦ ਮਾਰਕਫੈੱਡ ਦੇ ਇੰਸਪੈਕਟਰ ਨੇ 5 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਕੀਤੀ, ਪਰ ਮੰਡੀ ਵਿਚ ਅਜੇ ਵੀ 20-25 ਹਜ਼ਾਰ ਬੋਰੀ ਝੋਨਾ ਪਿਆ ਹੈ | ਇਸੇ ਤਰ੍ਹਾਂ ਲੱਖਣ ਕੇ ਪੱਡਾ ਮੰਡੀ ਵਿਚ ਤਿੰਨ ਦਿਨ ਖ਼ਰੀਦ ਬੰਦ ਰਹੀ ਤੇ ‘ਅਜੀਤ’ ਵਿਚ ਝੋਨੇ ਦੀ ਖ਼ਰੀਦ ਬੰਦ ਹੋਣ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਖ਼ਰੀਦ ਏਜੰਸੀਆਂ ਨੇ ਮੁੜ ਵੀਡੀਓਗ੍ਰਾਫੀ ਕਰਵਾਕੇ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਹੈ | ਏਜੰਸੀਆਂ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਿਸਾਨਾਂ ਦਾ ਮੰਡੀ ਵਿਚ ਆਇਆ ਸਾਰਾ ਝੋਨਾ ਖਰੀਦਿਆ ਜਾਵੇਗਾ | ਦੱਸਿਆ ਜਾਂਦਾ ਹੈ ਕਿ ਅਜੇ ਵੀ 28 ਪ੍ਰਤੀਸ਼ਤ ਦੇ ਕਰੀਬ ਝੋਨਾ ਖੇਤਾਂ ਵਿਚ ਖੜਾ ਹੈ ਤੇ ਜੇਕਰ ਖ਼ਰੀਦ ਏਜੰਸੀਆਂ ਨੇ ਝੋਨੇ ਦੀ ਖ਼ਰੀਦ ਸਬੰਧੀ ਇਸ ਤਰ੍ਹਾਂ ਦਾ ਵਤੀਰਾ ਅਖ਼ਤਿਆਰ ਕੀਤਾ ਤਾਂ ਕਿਸਾਨਾਂ ਨੂੰ ਝੋਨਾ ਵੇਚਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ | ਇਸੇ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਿਸਾਨ ਆਗੂ ਰਸ਼ਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜਨਰਲ ਸਕੱਤਰ ਤਰਸੇਮ ਸਿੰਘ ਬੰਨੇਮਲ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਆਲ ਇੰਡੀਆ ਕੁਲਹਿੰਦ ਕਿਸਾਨ ਸਭਾ ਦੇ ਸਰਪ੍ਰਸਤ ਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਜਿੰਨੀ ਦੇਰ ਤੱਕ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਆ ਰਿਹਾ ਹੈ ਉਨੀ ਦੇਰ ਤੱਕ ਖ਼ਰੀਦ ਪ੍ਰਕਿਰਿਆ ਜਾਰੀ ਰੱਖੀ ਜਾਵੇ ਤਾਂ ਜੋ ਕਿਸਾਨ ਪਛੇਤਾ ਝੋਨਾ ਲਿਆ ਕੇ ਮੰਡੀ ਵਿਚ ਵੇਚ ਸਕਣ |
ਖ਼ਰੀਦ ਏਜੰਸੀਆਂ ਨੇ ਝੋਨਾ ਖ਼ਰੀਦਣ ਦਾ ਟੀਚਾ ਪੂਰਾ ਹੋਣ ਤੋਂ ਬਾਅਦ ਕੁਝ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਕੀਤੀ
ਕਪੂਰਥਲਾ, 22 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਵਲੋਂ ਬੀਤੇ ਦਿਨ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਹੋਣ ਕਾਰਨ ਕੁੱਝ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਸੀ, ਇਨ੍ਹਾਂ ਵਿਚੋਂ ਅੱਜ ਫੱਤੂਢੀਂਗਾ ਤੇ ਲੱਖਣ ਕਲਾਂ ਮੰਡੀ ਵਿਚ ਮੁੜ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ | ਜਿਸ ਕਾਰਨ ਕਿਸਾਨ ਤੇ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ | ਏਜੰਸੀਆਂ ਵਲੋਂ ਹੁਣ ਝੋਨੇ ਦੀ ਖ਼ਰੀਦ ਕਰਨ ਮੌਕੇ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਵਿਚ ਪੈਂਦੀਆਂ ਮੰਡੀਆਂ ਭਰੋਆਣਾ ਤੇ ਪਰਮਜੀਤਪੁਰ ਵਿਚ ਵੀ ਟੀਚਾ ਪੂਰਾ ਹੋਣ ਕਾਰਨ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਬੰਦ ਹੋ ਚੁੱਕੀ ਹੈ | ਜਿੱਥੋਂ ਤੱਕ ਕਪੂਰਥਲਾ ਦੀ ਮੁੱਖ ਦਾਣਾ ਮੰਡੀ ਦਾ ਸਵਾਲ ਹੈ ਅੱਜ ਏਜੰਸੀਆਂ ਨੇ 17 ਪ੍ਰਤੀਸ਼ਤ ਨਮੀ ਵਾਲਾ ਝੋਨਾ ਹੀ ਖਰੀਦਿਆ, ਜਦਕਿ ਮੰਡੀ ਵਿਚ ਅਜੇ ਵੀ ਵੱਡੀ ਮਾਤਰਾ ਵਿਚ ਝੋਨਾ ਪਿਆ ਹੈ, ਜਿਸਦੀ ਖ਼ਰੀਦ ਨਹੀਂ ਹੋਈ | ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਕਪੂਰਥਲਾ ਵਿਚ 7 ਲੱਖ 88272 ਮੀਟਰਿਕ ਟਨ ਝੋਨਾ ਖ਼ਰੀਦਣ ਦਾ ਟੀਚਾ ਮਿਥਿਆ ਗਿਆ ਸੀ, ਇਸ ਵਿਚੋਂ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ, ਪਨਸਪ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਝੋਨਾ ਖ਼ਰੀਦ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ | ਦੱਸਿਆ ਜਾਂਦਾ ਹੈ ਕਿ ਬੀਤੀ 21 ਅਕਤੂਬਰ ਤੱਕ 5 ਲੱਖ 48803 ਮੀਟਰਿਕ ਟਨ ਝੋਨੇ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਵਲੋਂ ਕੀਤੀ ਗਈ ਹੈ | ਜ਼ਿਲ੍ਹੇ ਦੀਆਂ ਮੰਡੀਆਂ ਵਿਚ ਵੀ ਬੀਤੇ ਦਿਨ 37693 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਜਿਸ ਵਿਚੋਂ ਖ਼ਰੀਦ ਏਜੰਸੀਆਂ ਨੇ 28894 ਮੀਟਰਿਕ ਟਨ ਝੋਨਾ ਖ਼ਰੀਦਿਆ | ਕਪੂਰਥਲਾ ਮੰਡੀ ਦਾ ਦੌਰਾ ਕੀਤੇ ਜਾਣ ‘ਤੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਸ਼ੈਲਰਾਂ ਵਾਲੇ ਕਥਿਤ ਤੌਰ ‘ਤੇ 2100 ਰੁਪਏ ਤੋਂ ਲੈ ਕੇ 2400 ਰੁਪਏ ਤੱਕ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨੇ ਦੀ ਖ਼ਰੀਦ ਕਰ ਰਹੇ ਹਨ ਤੇ ਅੱਜ ਦਾਣਾ ਮੰਡੀ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਨੇ ਨਿਰਧਾਰਿਤ ਮਾਪਦੰਡਾ ਅਨੁਸਾਰ ਝੋਨੇ ਦੀ ਖ਼ਰੀਦ ਕੀਤੀ ਤੇ ਕੋਈ ਵੀ ਸ਼ੈਲਰ ਵਾਲਾ ਅੱਜ ਮੰਡੀ ਵਿਚ ਝੋਨੇ ਦੀ ਖ਼ਰੀਦ ਕਰਨ ਨਹੀਂ ਆਇਆ | ਕਿਸਾਨਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਖ਼ਰੀਦ ਏਜੰਸੀਆਂ ਨੇ ਟੀਚਾ ਪੂਰਾ ਹੋਣ ਦੀ ਆੜ ਵਿਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਤਾਂ ਉਨ੍ਹਾਂ ਦਾ ਝੋਨਾ ਮੰਡੀਆਂ ਵਿਚ ਰੁਲ ਜਾਵੇਗਾ | ਕਿਉਂਕਿ ਨਮੀ ਦਾ ਬਹਾਨਾ ਬਣਾਕੇ ਪਹਿਲਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਐਲਾਨਿਆ ਗਿਆ 2461 ਰੁਪਏ ਦਾ ਝੋਨੇ ਦਾ ਸਮਰਥਨ ਮੁੱਲ ਨਹੀਂ ਮਿਲ ਰਿਹਾ | ਇਸੇ ਤਰ੍ਹਾਂ ਮੰਡੀਆਂ ਵਿਚ ਵੀ ਖ਼ਰੀਦ ਏਜੰਸੀਆਂ ਕਥਿਤ ਤੌਰ ‘ਤੇ ਮਨਮਾਨੇ ਢੰਗ ਨਾਲ ਝੋਨੇ ਦੀ ਖ਼ਰੀਦ ਕਰ ਰਹੀਆਂ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਜੇ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 72. 11 ਪ੍ਰਤੀਸ਼ਤ ਝੋਨੇ ਦੀ ਆਮਦ ਹੋਈ ਹੈ | ਜਿੱਥੋਂ ਤੱਕ ਫਗਵਾੜਾ ਸਬ ਡਵੀਜ਼ਨ ਦੀਆਂ ਮੰਡੀਆਂ ਦਾ ਸਵਾਲ ਹੈ ਝੋਨੇ ਦੀ ਕਟਾਈ ਦਾ ਕੰਮ ਦੇਰੀ ਨਾਲ ਸ਼ੁਰੂ ਹੋਣ ਕਾਰਨ ਮੰਡੀਆਂ ਵਿਚ ਵੱਡੀ ਮਾਤਰਾ ਵਿਚ ਝੋਨੇ ਦੀ ਆਮਦ ਹੋ ਰਹੀ ਹੈ | ਫੱਤੂਢੀਂਗਾ ਦਾਣਾ ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਪਹਿਲਾਂ ਤਿੰਨ ਦਿਨ ਮਾਰਕਫੈੱਡ ਨੇ ਝੋਨੇ ਦੀ ਖ਼ਰੀਦ ਇਹ ਕਹਿ ਕੇ ਬੰਦ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਟੀਚਾ ਪੂਰਾ ਹੋ ਚੁੱਕਾ ਹੈ ਤੇ ਅੱਜ ਮਾਰਕਫੈੱਡ ਦੇ ਡੀ.