26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

‘ ਆਪ’ ਨੇ ਦਲਜੀਤ ਰਾਜੂ ਨੂੰ ਸੌਂਪੀ ਜ਼ਿਲ੍ਹਾ ਕਪੂਰਥਲਾ ਦੀ ਕਮਾਨ, ਚੋਣਾਂ ਤੋਂ ਪਹਿਲਾਂ ਫੇਰਬਦਲ

ਫਗਵਾਡ਼ਾ, 25 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸੀਨੀਅਰ ਆਪ ਆਗੂ ਦਲਜੀਤ ਰਾਜੂ ਨੂੰ ਆਪ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਦੀ ਥਾਂ ਲੈਣਗੇ।

ਦਲਜੀਤ ਰਾਜੂ 26-10-2026
ਫਗਵਾਡ਼ਾ, 25 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸੀਨੀਅਰ ਆਪ ਆਗੂ ਦਲਜੀਤ ਰਾਜੂ ਨੂੰ ਆਪ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਦੀ ਥਾਂ ਲੈਣਗੇ। ਅੱਜ ਲੁਬਾਣਾ ਨੇ ਵੀ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਉਹ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਸਨ। ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਵਾਸੀ ਹਨ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ’ਚ ਸਿਆਸਤ ’ਚ ਆਏ ਸਨ ਤੇ ਲੰਬਾ ਸਮਾਂ ਮਾਨ ਨਾਲ ਰਹੇ ਤੇ 2022 ’ਚ ਮਾਨ ਦੇ ਆਪ ’ਚ ਜਾਣ ਤੋਂ ਬਾਅਦ ਰਾਜੂ ਵੀ ਆਪ ’ਚ ਚਲੇ ਗਏ ਸਨ। ਆਪ ’ਚ ਉਨ੍ਹਾਂ ਡਾ. ਚੱਬੇਵਾਲ ਨਾਲ ਚੋਣਾਂ ’ਚ ਡੱਟ ਕੇ ਕੰਮ ਕੀਤਾ ਤੇ ਬੀ.ਸੀ. ਵਿੰਗ ਦੇ ਦੋਆਬੇ ਦੇ ਆਗੂ ਬਣੇ। ਉਨ੍ਹਾਂ ਨੂੰ ਕੁੱਝ ਸੰਗਠਨਾਂ ਵੱਲ ਧਮਕੀਆਂ ਆਉਣ ਕਰਕੇ ਵੀ ਉਹ ਚਰਚਾ ’ਚ ਹਨ ਤੇ ਪੁਲੀਸ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ ਤੇ ਹੁਣ ਚੋਣਾਂ ਦੇ ਲਾਗੇ ਪਾਰਟੀ ਨੇ ਇਸ ਆਗੂ ਨੂੰ ਇਹ ਅਹੁਦਾ ਦਿੱਤਾ ਹੈ। ਰਾਜੂ ਦੇ ਗੱਲਬਾਤ ਦੌਰਾਨ ਕਿਹਾ ਕਿ ਉਹ ਜ਼ਿਲੇ੍ਹ ਦੀਆਂ ਚਾਰੋ ਵਿਧਾਨ ਸਭਾ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਕਈ ਆਪ ਆਗੂਆਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਸੁਆਗਤ ਕੀਤਾ ਹੈ। ਨਿਯੁਕਤੀ ਤੋਂ ਬਾਅਦ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦਰਵੇਸ਼ ਪਿੰਡ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਵਧਾਈ ਦਿੱਤੀ। ਇਸ ਮੌਕੇ ਸਮਰਥਕਾਂ ਨੇ ਢੋਲ ਵਜਾ ਕੇ ਖ਼ੁਸ਼ੀ ਮਨਾਈ। ਡਾ. ਚੱਬੇਵਾਲ ਨੇ ਕਿਹਾ ਕਿ ਦਲਜੀਤ ਰਾਜੂ ਦੇ ਯੋਗਦਾਨ ਨਾਲ ਫਗਵਾਡ਼ਾ ਖੇਤਰ ’ਚ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਰਾਜੂ ਪਹਿਲਾ ਵੀ ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕੇ ਹਨ।
ਪਿਛਲੀ ਖ਼ਬਰ ਨਵ-ਨਿਯੁਕਤ ਹਲਕਾ ਇੰਚਾਰਜ ਹੰਸਪਾਲ ਦਾ ਕਾਲਾ ਸੰਘਿਆਂ ਪੁੱਜਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।