26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨਵ-ਨਿਯੁਕਤ ਹਲਕਾ ਇੰਚਾਰਜ ਹੰਸਪਾਲ ਦਾ ਕਾਲਾ ਸੰਘਿਆਂ ਪੁੱਜਣ ’ਤੇ ਭਰਵਾਂ ਸਵਾਗਤ

ਕਾਲਾ ਸੰਘਿਆਂ, 25 ਅਕਤੂਬਰ (ਬਲਜੀਤ ਸਿੰਘ ਸੰਘਾ)-ਕਾਲਾ ਸੰਘਿਆਂ ਵਿਖੇ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰ ਪਾਲ ਸਿੰਘ ਹੰਸਪਾਲ ਦਾ ਕਾਲਾ ਸੰਘਿਆਂ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹੰਸਪਾਲ ਨੇ ਕਿਹਾ ਕਿ ਮੈਨੂੰ ਜੋ ਹਲਕੇ ਦੇ ਲੋਕਾਂ ਦੀ ਸੇਵਾ ਦਾ ਮੌਕਾ ਪਾਰਟੀ ਨੇ ਦਿੱਤਾ ਹੈ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਾਂਗਾ।

ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕੀਤੇ ਵਿਕਾਸ ਦੇ ਕੰਮਾਂ ਤੇ ਲੋਕ ਹਿਤਾਂ ਲਈ ਕੀਤੇ ਫ਼ੈਸਲੇ ਸ਼ਲਾਘਾਯੋਗ : ਹੰਸਪਾਲ 26-10-2026
ਕਾਲਾ ਸੰਘਿਆਂ, 25 ਅਕਤੂਬਰ (ਬਲਜੀਤ ਸਿੰਘ ਸੰਘਾ)-ਕਾਲਾ ਸੰਘਿਆਂ ਵਿਖੇ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰ ਪਾਲ ਸਿੰਘ ਹੰਸਪਾਲ ਦਾ ਕਾਲਾ ਸੰਘਿਆਂ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹੰਸਪਾਲ ਨੇ ਕਿਹਾ ਕਿ ਮੈਨੂੰ ਜੋ ਹਲਕੇ ਦੇ ਲੋਕਾਂ ਦੀ ਸੇਵਾ ਦਾ ਮੌਕਾ ਪਾਰਟੀ ਨੇ ਦਿੱਤਾ ਹੈ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਾਂਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਪਾਰਟੀ ਦੀ ਰੀਡ਼੍ਹ ਦੀ ਹੱਡੀ ਹਨ ਅਤੇ ਹਰ ਇਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਸਰਕਾਰ ਵੱਲੋਂ ਸੂਬੇ ਵਿਚ ਕੀਤੇ ਵਿਕਾਸ ਦੇ ਕੰਮਾਂ ਤੇ ਲੋਕ ਹਿਤਾਂ ਲਈ ਕੀਤੇ ਫ਼ੈਸਲੇ ਸ਼ਲਾਘਾਯੋਗ ਹਨ ਅਤੇ ਇਹਨਾਂ ਕੰਮਾਂ ਕਰਕੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸਾਰੇ ਵਰਕਰ ਤੇ ਅਹੁਦੇਦਾਰ ਰਲ ਮਿਲ ਕੇ 2027 ਦੀਆਂ ਚੋਣਾਂ ਵਿਚ ਕਪੂਰਥਲਾ ਹਲਕੇ ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਵਾਂਗੇ। ਇਸ ਮੌਕੇ ਸਤਨਾਮ ਸਿੰਘ ਸੰਘਾ ਨੇ ਹੰਸਪਾਲ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਹੰਸਪਾਲ ਨਿਹਾਇਤ ਹੀ ਇਮਾਨਦਾਰ ਤੇ ਸ਼ੁਰੂ ਤੋਂ ਹੀ ਸਮਾਜ ਸੇਵਾ ਨਾਲ਼ ਜੁਡ਼ੇ ਹੋਏ ਵਿਅਕਤੀ ਹਨ। ਜਗਰੂਪ ਸਿੰਘ ਸੋਨੂੰ ਸੋਸ਼ਲ ਮੀਡੀਆ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ’ਚ ਹੰਸਪਾਲ ਹੁਰਾਂ ਨੂੰ ਹਲਕੇ ਦੀ ਕਮਾਨ ਮਿਲਣ ਤੇ ਖ਼ੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਕਪੂਰਥਲਾ ਦੇ ਮੇਅਰ ਨਰਿੰਦਰ ਮਨਸੂ , ਕਰਨ ਮਹਾਜਨ, ਮਨਿੰਦਰ ਸਿੰਘ, ਕਰਨ ਦੀਕਸ਼ਿਤ, ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਹਿਨੇਤ ਪਠਾਰੀਆ, ਵਿਜੇ ਅਰੋਡ਼ਾ ਬਲਾਕ ਪ੍ਰਧਾਨ, ਨਰਿੰਦਰ ਸਿੰਘ ਸੰਘਾ ਵਾਈਸ ਪ੍ਰਧਾਨ ਸੋਸ਼ਲ ਮੀਡੀਆ ਜ਼ਿਲ੍ਹਾ ਕਪੂਰਥਲਾ, ਜਗਰੂਪ ਸਿੰਘ ਸੋਸ਼ਲ ਮੀਡੀਆ ਜ਼ਿਲ੍ਹਾ ਸਕੱਤਰ, ਰੇਸ਼ਮ ਸਿੰਘ ਗਿੱਲ ਸੋਸ਼ਲ ਮੀਡੀਆ ਬਲਾਕ ਪ੍ਰਧਾਨ, ਬਲਰਾਮ ਸ਼ਰਮਾ, ਸੁਨੀਲ, ਤੀਰਥ ਕੁਮਾਰ, ਭੁਪਿੰਦਰ ਸਿੰਘ ਸੰਘਾ ਕੁਆਰਡੀਨੇਟਰ, ਹਰਵਿੰਦਰ ਸਿੰਘ ਸੰਘਾ ਪ੍ਰਧਾਨ ਕਿਸਾਨ ਵਿੰਗ, ਬਲਜੀਤ ਸਿੰਘ ਬੱਲੀ ਕਬੱਡੀ ਖਿਡਾਰੀ, ਸੀਨੀਅਰ ਆਗੂ ਸਤਨਾਮ ਸਿੰਘ ਸੰਘਾ, ਦਲਵੀਰ ਸਿੰਘ ਰਾਣਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ, ਹਰਭਜਨ ਲਾਲ ਬਨਵਾਲੀਪੁਰ, ਹਰਪ੍ਰੀਤ ਸਿੰਘ ਹਨੀ, ਸਰਪੰਚ ਚੱਕ ਦੋਨਾ ਪ੍ਰੇਮ ਪਾਲ, ਸੁਖਜੀਤ ਲਾਲ ਪੰਚ, ਭਜਨ ਸਿੰਘ ਨੰਬਰਦਾਰ, ਸ਼ਿੰਦਰਪਾ ਲ ਸਿੰਘ ਇਟਲੀ, ਦੰਪਕਰ ਜੋਸ਼ੀ, ਕਰਨੈਲ ਸਿੰਘ ਕੈਲਾ , ਗਿਆਨ ਸਿੰਘ, ਸਵਰਨ ਸਿੰਘ, ਅੰਮ੍ਰਿਤਪਾਲ ਲੱਕੀ, ਹਰਦੇਵ ਸਿੰਘ, ਅਲੀ, ਜਸਪਾਲ ਸਿੰਘ ਕਾਬਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬੁਰਾਈ ਵਿਰੁੱਧ ਜਾਗਰੂਕ ਕਰਨ ’ਚ ਸਰਗਰਮ ਭੂਮਿਕਾ ਨ... ਅਗਲੀ ਖ਼ਬਰ ‘ ਆਪ’ ਨੇ ਦਲਜੀਤ ਰਾਜੂ ਨੂੰ ਸੌਂਪੀ ਜ਼ਿਲ੍ਹਾ ਕਪੂਰਥਲਾ ਦੀ ਕਮਾਨ, ਚੋਣਾਂ ਤੋਂ ਪਹਿਲਾਂ ਫੇਰਬਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।