27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਆਨੰਦ ਕਾਲਜ ਆਫ ਇੰਜੀਨੀਅਰਿੰਗ ਵਿਚ ਕਰਵਾਇਆ ਅੰਤਰ ਸਕੂਲ ਟੇਲੈਂਟ ਪ੍ਰਤਿਭਾ ਮੁਕਾਬਲਾ

ਕਪੂਰਥਲਾ , 26 ਅਕਤੂਬਰ ( ਵਿਸ਼ੇਸ਼ ਪ੍ਰਤੀਨਿਧ )- ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਅੰਤਰ ਸਕੂਲ ਟੇਲੈਂਟ ਹੰਟ ਪ੍ਰਤਿਭਾ 2026 ਮੁਕਾਬਲਾ ਕਰਵਾਇਆ , ਜਿਸ ’ ਚ ਜ਼ਿਲ੍ਹੇ ਦੇ 50 ਸਕੂਲਾਂ ਦੇ 400 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਇਸ ਸੰਬੰਧ ਵਿਚ ਹੋਏ ਸਮਾਗਮ ਵਿਚ ਆਨੰਦ ਐਜੂਕੇਸ਼ਨਲ ਟਰੱਸਟ ਦੇ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਮੁੱਖ ਮਹਿਮਾਨ ਵਜੋਂ , ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਬਜਾਜ , ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਤੇ ਵੱਖ - ਵੱਖ ਸਕੂਲਾਂ ਦੇ ਪ੍ਰਿੰਸੀਪਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।

ਅਜੀਤ ਡੈਸਕ 27-10-2026
ਕਪੂਰਥਲਾ , 26 ਅਕਤੂਬਰ ( ਵਿਸ਼ੇਸ਼ ਪ੍ਰਤੀਨਿਧ )- ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਅੰਤਰ ਸਕੂਲ ਟੇਲੈਂਟ ਹੰਟ ਪ੍ਰਤਿਭਾ 2026 ਮੁਕਾਬਲਾ ਕਰਵਾਇਆ , ਜਿਸ ’ ਚ ਜ਼ਿਲ੍ਹੇ ਦੇ 50 ਸਕੂਲਾਂ ਦੇ 400 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਇਸ ਸੰਬੰਧ ਵਿਚ ਹੋਏ ਸਮਾਗਮ ਵਿਚ ਆਨੰਦ ਐਜੂਕੇਸ਼ਨਲ ਟਰੱਸਟ ਦੇ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ ਮੁੱਖ ਮਹਿਮਾਨ ਵਜੋਂ , ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਬਜਾਜ , ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਤੇ ਵੱਖ - ਵੱਖ ਸਕੂਲਾਂ ਦੇ ਪ੍ਰਿੰਸੀਪਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਕਾਲਜ ਦੇ ਡਾਇਰੈਕਟਰ ਪ੍ਰਸ਼ਾਸਨ ਡਾ . ਅਰਵਿੰਦਰ ਸਿੰਘ ਸੇਖੋਂ ਤੇ ਪ੍ਰਿੰਸੀਪਲ ਡਾ . ਅਮਰਪ੍ਰੀਤ ਸਿੰਘ ਤੇ ਆਨੰਦ ਪਬਲਿਕ ਸਕੂਲ ਦੇ ਉਪ ਪ੍ਰਿੰਸੀਪਲ ਡਾ . ਦੀਪਕ ਅਰੋਡ਼ਾ ਦੀ ਦੇਖ ਰੇਖ ਹੇਠ ਕਰਵਾਏ ਮੁਕਾਬਲਿਆਂ ਦੀ ਸ਼ੁਰੂਆਤ ਸਰਸਵਤੀ ਵੰਦਨਾ ਤੋਂ ਬਾਅਦ ਦੀਪ ਜਗਾਉਣ ਨਾਲ ਹੋਈ । ਇਸ ਮੌਕੇ ਰੰਗਾ ਦੀ ਮਹਿਫ਼ਲ , ਪੋਸਟਰ ਪਲੇਲੇਟ , ਫੈਸ਼ਨ ਫਿਸਤਾ , ਸਟੈਂਡਅਪ , ਕਾਮੇਡੀ , ਬੈਟਲ ਆਫ ਵਾਇਸ , ਡਾਂਸ ਆਫ ਵਾਰ , ਏ . ਆਈ . ਚੇਲੈਂਜ , ਪ੍ਰੋਜੈਕਟ ਪਲਸ , ਨੇਲ ਗਰੇਨ ਆਦਿ ਦੇ ਮੁਕਾਬਲੇ ਕਰਵਾਏ ਗਏ । ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 3100 ਰੁਪਏ , ਦੂਜੇ ਸਥਾਨ ’ ਤੇ ਰਹਿਣ ਵਾਲੇ ਵਿਦਿਆਰਥੀ 2100 ਰੁਪਏ ਤੇ ਤੀਜੇ ਸਥਾਨ ’ ਤੇ ਰਹਿਣ ਵਾਲੇ ਵਿਦਿਆਰਥੀ 1100 ਰੁਪਏ ਦੀ ਰਾਸ਼ੀ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਦਾਨ ਕੀਤੀ ਗਈ । ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ , ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਤੇ ਡਾ . ਰੁਚੀ ਆਨੰਦ ਨੇ ਟੇਲੈਂਟ ਹੰਟ ਪ੍ਰਤਿਭਾ ਮੁਕਾਬਲੇ ’ ਚ ਵੱਖ - ਵੱਖ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਉਨ੍ਹਾਂ ਕਿਹਾ ਕਿ ਆਨੰਦ ਕਾਲਜ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਦੇਸ਼ ਵਿਦੇਸ਼ ’ ਚ ਸਥਾਪਿਤ ਹੋ ਕੇ ਕਾਲਜ ਦਾ ਨਾਂਅ ਰੌਸ਼ਨ ਕਰ ਰਹੇ ਹਨ । ਕਾਲਜ ਦੇ ਪ੍ਰਿੰਸੀਪਲ ਡਾ . ਅਮਰਪ੍ਰੀਤ ਸਿੰਘ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਸਕੂਲਾਂ ਦੇ ਮੁਖੀਆਂ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ . ਅਮਰਪ੍ਰੀਤ ਸਿੰਘ ਨੇ ਕਾਲਜ ਵਿਚ ਚੱਲ ਰਹੇ ਵੱਖ - ਵੱਖ ਕੋਰਸਾਂ ਤੇ ਕਾਲਜ ਵਿਚ ਚੱਲ ਰਹੀ ਸਕਾਲਰਸ਼ਿਪ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਡਾ . ਅਰਵਿੰਦਰ ਸਿੰਘ ਸੇਖੋਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।
ਪਿਛਲੀ ਖ਼ਬਰ ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਨੇ ਭਗਵਤੀ ਜਾਗਰਣ ਕਰਵਾਇਆ ਅਗਲੀ ਖ਼ਬਰ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ’ਚ ਨੰਗਲ ਮੱਝਾ ਸਕੂਲ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।