29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜੋਸ਼ੀਆਂ ਮੁਹੱਲੇ ’ਚ ਮਹਿੰਦੀ ਦਾ ਸਟਾਲ ਲਗਾਉਣ ਵਾਲੀ ਲਡ਼ਕੀ ਦਾ ਪਰਸ ਚੋਰ ਲੈ ਕੇ ਫ਼ਰਾਰ ਚੋਰੀ ਕਰਕੇ ਭੱਜ ਰਿਹਾ ਨੌਜਵਾਨ ਲੋਕਾਂ ਨੇ ਕਾਬੂ ਕੀਤਾ

ਫਗਵਾਡ਼ਾ, 28 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਚਾਚੋਕੀ ਨੇਡ਼ੇ ਪੈਟਰੋਲ ਪੰਪ ਕੋਲ ਚੋਰੀ ਕਰਕੇ ਫ਼ਰਾਰ ਹੋ ਰਹੇ ਇੱਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ। ਨੌਜਵਾਨ ਕੋਲੋਂ ਦੋ ਮੋਬਾਈਲ ਫੋਨ ਤੇ ਇੱਕ ਸਕੂਟਰੀ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ, ਜੋ ਕਥਿਤ ਤੌਰ ’ਤੇ ਚੋਰੀ ਦੇ ਦੱਸੇ ਜਾ ਰਹੇ ਹਨ।

ਅਜੀਤ ਡੈਸਕ 29-10-2026
ਫਗਵਾਡ਼ਾ, 28 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਚਾਚੋਕੀ ਨੇਡ਼ੇ ਪੈਟਰੋਲ ਪੰਪ ਕੋਲ ਚੋਰੀ ਕਰਕੇ ਫ਼ਰਾਰ ਹੋ ਰਹੇ ਇੱਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ। ਨੌਜਵਾਨ ਕੋਲੋਂ ਦੋ ਮੋਬਾਈਲ ਫੋਨ ਤੇ ਇੱਕ ਸਕੂਟਰੀ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ, ਜੋ ਕਥਿਤ ਤੌਰ ’ਤੇ ਚੋਰੀ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਕਥਿਤ ਤੌਰ ’ਤੇ ਕਿਸੇ ਹੋਰ ਥਾਂ ਤੋਂ ਚੋਰੀ ਕਰਕੇ ਆ ਰਿਹਾ ਸੀ। ਇਸ ਦੌਰਾਨ ਉਹ ਚਾਚੋਕੀ ਨੇਡ਼ੇ ਪੈਟਰੋਲ ਪੰਪ ਕੋਲ ਡਿੱਗ ਪਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਉਸ ਕੋਲੋਂ ਦੋ ਮੋਬਾਈਲ ਫੋਨ ਅਤੇ ਇੱਕ ਸਕੂਟਰੀ ਮਿਲਣ ਦੀ ਗੱਲ ਸਾਹਮਣੇ ਆਈ। ਅਮਰਜੀਤ ਸਿੰਘ ਮੁਤਾਬਿਕ, ਚੋਰੀ ਹੋਏ ਮੋਬਾਈਲ ਫੋਨਾਂ ’ਤੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਫੋਨ ਆ ਰਹੇ ਸਨ। ਇਸ ਤੋਂ ਬਾਅਦ ਦੋਵੇਂ ਮੋਬਾਈਲ ਫ਼ੋਨ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਫਗਵਾਡ਼ਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ। ਦੂਜੇ ਪਾਸੇ, ਕਾਬੂ ਕੀਤਾ ਗਿਆ ਨੌਜਵਾਨ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਦਿਖਾਈ ਦੇ ਰਿਹਾ ਸੀ। ਜਾਣਕਾਰੀ ਅਨੁਸਾਰ, ਉਸ ਨੇ ਚੋਰੀ ਕਰਨ ਦੀ ਗੱਲ ਵੀ ਮੰਨੀ ਹੈ। ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।
ਪਿਛਲੀ ਖ਼ਬਰ ਕੁੱਟਮਾਰ ਕਰਨ ਸੰਬੰਧੀ ਅੱਧੀ ਦਰਜਨ ਤੋਂ ਵੱਧ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਘਰ ’ਚੋਂ ਚੋਰੀ ਕਰਨ ਵਾਲਾ ਇੱਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।