ਘਰ ’ਚੋਂ ਚੋਰੀ ਕਰਨ ਵਾਲਾ ਇੱਕ ਵਿਅਕਤੀ ਕਾਬੂ
ਫਗਵਾਡ਼ਾ, 28 ਅਕਤੂਬਰ (ਹਰਜੋਤ ਸਿੰਘ ਚਾਨਾ)- ਘਰ ’ਚੋਂ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਰਾਵਲਪਿੰਡੀ ਪੁਲਿਸ ਨੇ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਹਰਜੀਤ ਸਿੰਘ ਪੁੱਤਰ ਸੁਖਵਿੰਦਰ ਰਾਮ ਵਾਸੀ ਮਲਕਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀ ਉਸਦੇ ਘਰ ਅੰਦਰ ਦਾਖ਼ਲ ਹੋ ਕੇ ਘਰੋਂ ਇੱਕ ਪੱਖਾ ਤੇ ਸਾਈਕਲ ਚੋਰੀ ਕਰਕੇ ਚੱਲਾ ਸੀ ਜਿਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ।
ਅਜੀਤ ਡੈਸਕ
29-10-2026