03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜ਼ਿਲ੍ਹੇ ’ਚ ਕਿਸਾਨਾਂ ਨੂੰ ਹਾਡ਼੍ਹੀ ਰੁੱਤ ਦੌਰਾਨ ਕਣਕ ਦੀ ਬਿਜਾਈ ਲਈ ਸਬਸਿਡੀ ’ਤੇ ਸਰਟੀਫਾਈਡ ਬੀਜ ਦਿੱਤਾ ਜਾ ਰਿਹਾ-ਡਾ. ਜਸਵਿੰਦਰ ਸਿੰਘ

ਕਪੂਰਥਲਾ, 2 ਨਵੰਬਰ (ਅਮਰਜੀਤ ਕੋਮਲ)-ਖੇਤੀਬਾਡ਼ੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਾਡ਼੍ਹੀ ਰੁੱਤ ਦੌਰਾਨ ਕਣਕ ਦੀ ਬਿਜਾਈ ਲਈ ਸਬਸਿਡੀ ’ਤੇ ਸਰਟੀਫਾਈਡ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਵਿਚੋਂ ਹੁਣ ਤੱਕ 1500 ਕਿਸਾਨਾਂ ਨੂੰ ਬੀਜ ਦੇ ਤਿੰਨ ਹਜ਼ਾਰ ਥੈਲੇ ਵੰਡੇ ਜਾ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.

ਅਜੀਤ ਡੈਸਕ 03-11-2026
ਕਪੂਰਥਲਾ, 2 ਨਵੰਬਰ (ਅਮਰਜੀਤ ਕੋਮਲ)-ਖੇਤੀਬਾਡ਼ੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਾਡ਼੍ਹੀ ਰੁੱਤ ਦੌਰਾਨ ਕਣਕ ਦੀ ਬਿਜਾਈ ਲਈ ਸਬਸਿਡੀ ’ਤੇ ਸਰਟੀਫਾਈਡ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਵਿਚੋਂ ਹੁਣ ਤੱਕ 1500 ਕਿਸਾਨਾਂ ਨੂੰ ਬੀਜ ਦੇ ਤਿੰਨ ਹਜ਼ਾਰ ਥੈਲੇ ਵੰਡੇ ਜਾ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਸਵਿੰਦਰ ਸਿੰਘ ਮੁੱਖ ਖੇਤੀਬਾਡ਼ੀ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਭਾਗ ਵਲੋਂ ਕਿਸਾਨਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਉਪਰੰਤ ਉਨ੍ਹਾਂ ਨੂੰ ਕੇਵਲ 2250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਦਾ ਸਰਟੀਫਾਈਡ ਬੀਜ ਜਿਸ ਵਿਚ ਪੀ.ਬੀ.ਡਬਲਯੂ-826, ਪੀ.ਬੀ.ਡਬਲਯੂ-872 ਅਤੇ ਡੀ.ਬੀ.ਡਬਲਯੂ-327 ਕਿਸਮਾਂ ਦਾ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਪੂਰਥਲਾ ਬਲਾਕ ਵਿਚ ਸਬਸਿਡੀ ਵਾਲੇ ਕਣਕ ਦੇ ਬੀਜ ਦੇ ਕਿਸਾਨਾਂ ਨੂੰ ਇਕ ਹਜ਼ਾਰ ਥੈਲੇ ਵੰਡੇ ਗਏ ਹਨ। ਮੁੱਖ ਖੇਤੀਬਾਡ਼ੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਕਣਕ ਦੇ ਬੀਜ ’ਤੇ ਸਬਸਿਡੀ ਲੈਣ ਲਈ ਕਿਸਾਨ ਖੇਤੀਬਾਡ਼ੀ ਵਿਭਾਗ ਦੇ ਪੋਰਟਲ 1 grimachinerypb.com ’ ਤੇ ਖ਼ੁਦ ਆਨਲਾਈਨ ਫਾਰਮ ਭਰ ਸਕਦੇ ਹਨ। ਫਾਰਮ ਦਾ ਪ੍ਰਿੰਟ ਲੈਣ ਉਪਰੰਤ ਇਸ ਨੂੰ ਸਬੰਧਿਤ ਨੰਬਰਦਾਰ ਜਾਂ ਮੌਜੂਦਾ ਸਰਪੰਚ ਤੋਂ ਤਸਦੀਕ ਕਰਵਾਉਣਾ ਲਾਜ਼ਮੀ ਹੈ। ਇਕ ਫਾਰਮ ਰਾਹੀਂ ਵੱਧ ਤੋਂ ਵੱਧ ਦੋ ਥੈਲੇ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ। ਮੁੱਖ ਖੇਤੀਬਾਡ਼ੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਕਿਸਾਨ ਹਿਤੈਸ਼ੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਸਬਸਿਡੀ ਵਾਲਾ ਸਰਟੀਫਾਈਡ ਕਣਕ ਦਾ ਬੀਜ ਪ੍ਰਾਪਤ ਕਰਨ। ਇਸੇ ਦੌਰਾਨ ਹੀ ਬਲਾਕ ਖੇਤੀਬਾਡ਼ੀ ਅਫ਼ਸਰ ਕਪੂਰਥਲਾ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਤੱਕ ਲਗਭਗ 500 ਕਿਸਾਨਾਂ ਨੂੰ ਕਣਕ ਦਾ ਬੀਜ ਜਿਸਦੇ ਹਰੇਕ ਥੈਲੇ ਵਿਚ 40 ਕਿੱਲੋਗ੍ਰਾਮ ਬੀਜ ਸ਼ਾਮਲ ਹੈ ਦੀ ਵੰਡ ਕੀਤੀ ਗਈ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਨਾਇਆ ਪੰਜਾਬ ਦਿਵਸ ਅਗਲੀ ਖ਼ਬਰ ਜਥੇ. ਫਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।