ਡੱਲਾ ਰੋਡ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ’ਚ ਚੋਰੀ-ਚੋਰ 40-45 ਬੋਰੀਆਂ ਝੋਨਾ ਲੈ ਕੇ ਫ਼ਰਾਰ ਪੁਲਿਸ ਨੂੰ ਪਹਿਲਾਂ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦਾ ਦੋਸ਼
ਸੁਲਤਾਨਪੁਰ ਲੋਧੀ, 3 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ਨੂੰ ਇੱਕ ਵਾਰ ਫਿਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਬੀਤੀ ਰਾਤ ਚੋਰ ਰਾਈਸ ਮਿੱਲ ਦੀ ਕੰਧ ਤੋਡ਼ ਕੇ ਅੰਦਰ ਦਾਖ਼ਲ ਹੋ ਕੇ ਝੋਨੇ ਦੀਆਂ ਲਗਭਗ 40 ਤੋਂ 45 ਬੋਰੀਆਂ ਲੈ ਕੇ ਫ਼ਰਾਰ ਹੋ ਗਏ।
ਅਜੀਤ ਡੈਸਕ
04-11-2026