05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਿੰਡ ਖਲਵਾਡ਼ਾ ਤੋਂ ਵਾਹਦ ਨੂੰ ਜਾਣ ਵਾਲੀ ਲਿੰਕ ਸਡ਼ਕ ’ਤੇ ਪੈ ਰਹੀ ਲੁੱਕ ਲੋਕਾਂ ਦੀਆਂ ਅੱਖਾਂ ’ਚ ਘੱਟਾ

ਫਗਵਾਡ਼ਾ, 4 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਖਲਵਾਡ਼ਾ ਤੋਂ ਵਾਹਦ ਨੂੰ ਜਾਣ ਵਾਲੀ ਸਡ਼ਕ ’ਤੇ ਠੇਕੇਦਾਰ ਵਲੋਂ ਕਰੀਬ 5 ਮਹੀਨੇ ਪਹਿਲਾਂ ਵੱਟੇ ਪਾ ਦਿੱਤੇ ਗਏ ਸਨ ਪਰ ਲੁੱਕ ਪੈਣ ਦੇ ਭਾਗ ਤਾਂ ਖੁੱਲ ਗਏ ਹਨ ਪਰ ਲੁੱਕ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਵਾਲੀ ਪਾਈ ਜਾ ਰਹੀ ਹੈ। ਇੱਥੋਂ ਲੰਘਣ ਵਾਲੇ ਲੋਕ ‘ਆਪ’ ਸਰਕਾਰ ਦੇ ਕੰਮਾਂ ਨੂੰ ਜੰਮ ਕੇ ਕੋਸ਼ ਰਹੇ ਹਨ ਜਦੋਂ ਲੁੱਕ ਪਾਉਣ ਵਾਲੇ ਠੇਕੇਦਾਰ ਨੂੰ ਪੁੱਛ ਰਹੇ ਹਨ ਜੋ ਸਾਨੂੰ ਉੱਪਰੋਂ ਹੁਕਮ ਆਇਆ ਉਸ ਸਾਹਿਬ ਨਾਲ ਕੰਮ ਕਰ ਰਹੇ ਹਾਂ।

ਅਜੀਤ ਡੈਸਕ 05-11-2026
ਫਗਵਾਡ਼ਾ, 4 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਖਲਵਾਡ਼ਾ ਤੋਂ ਵਾਹਦ ਨੂੰ ਜਾਣ ਵਾਲੀ ਸਡ਼ਕ ’ਤੇ ਠੇਕੇਦਾਰ ਵਲੋਂ ਕਰੀਬ 5 ਮਹੀਨੇ ਪਹਿਲਾਂ ਵੱਟੇ ਪਾ ਦਿੱਤੇ ਗਏ ਸਨ ਪਰ ਲੁੱਕ ਪੈਣ ਦੇ ਭਾਗ ਤਾਂ ਖੁੱਲ ਗਏ ਹਨ ਪਰ ਲੁੱਕ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਵਾਲੀ ਪਾਈ ਜਾ ਰਹੀ ਹੈ। ਇੱਥੋਂ ਲੰਘਣ ਵਾਲੇ ਲੋਕ ‘ਆਪ’ ਸਰਕਾਰ ਦੇ ਕੰਮਾਂ ਨੂੰ ਜੰਮ ਕੇ ਕੋਸ਼ ਰਹੇ ਹਨ ਜਦੋਂ ਲੁੱਕ ਪਾਉਣ ਵਾਲੇ ਠੇਕੇਦਾਰ ਨੂੰ ਪੁੱਛ ਰਹੇ ਹਨ ਜੋ ਸਾਨੂੰ ਉੱਪਰੋਂ ਹੁਕਮ ਆਇਆ ਉਸ ਸਾਹਿਬ ਨਾਲ ਕੰਮ ਕਰ ਰਹੇ ਹਾਂ। ਪੰਜ ਮਹੀਨੇ ਪਹਿਲਾਂ ਇਸ ਸਡ਼ਕ ਦੇ ਵੱਟੇ ਪਾਏ ਜਾਣ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਡ਼ਕ ਦਾ ਕੰਮ ਅਧੂਰਾ ਰਹਿਣ ਕਾਰਨ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਤੇ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਸਾਈਕਲ ਸਵਾਰ ਵਿਦਿਆਰਥੀਆਂ ਲਈ ਇਹ ਰਸਤਾ ਮੁਸ਼ਕਲ ਬਣ ਗਿਆ ਸੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸਡ਼ਕ ’ਤੇ ਪਾਏ ਗਏ ਵੱਟਿਆਂ ਤੋਂ ਦੋਪਹੀਆ ਵਾਹਨ ਤੇ ਸਾਈਕਲ ਲੰਘਾਉਣੇ ਕਾਫ਼ੀ ਮੁਸ਼ਕਲ ਹੋ ਗਏ ਸਨ । ਕਈ ਵਾਰ ਸਾਈਕਲ ਅਤੇ ਦੋਪਹੀਆ ਵਾਹਨ ਸਲਿਪ ਹੋਣ ਕਾਰਨ ਸਵਾਰ ਸਡ਼ਕ ’ਤੇ ਡਿੱਗ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗਣ ਦੇ ਨਾਲ-ਨਾਲ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਸੀ। ਇਸ ਸਬੰਧੀ ਪਿੰਡਾਂ ਦੇ ਲੋਕਾਂ ਨੇ ਆਖਿਆ ਕਿ ਇਹ ਰਸਤਾ ਡਾ: ਰਾਜ ਕੁਮਾਰ ਚੱਬੇਵਾਲ ਦੇ ਸਪੁੱਤਰ ਦੇ ਹਲਕੇ ਨੂੰ ਵੀ ਜੋਡ਼ਦਾ ਹੈ ਪਰ ਉਸ ਦੇ ਬਾਵਜੂਦ ਇਸ ਸਡ਼ਕ ਦੇ ਫਿਰ ਵੀ ਸਹੀ ਢੰਗ ਨਾਲ ਲੁੱਕ ਨਹੀਂ ਪਾਈ ਜਾ ਰਹੀ। ਇਸ ਸਬੰਧੀ ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਡ਼ਕ ਦਾ ਕੰਮ ਸਹੀ ਢੰਗ ਨਾਲ ਮੁਕੰਮਲ ਨਾ ਕੀਤਾ ਗਿਆ ਤਾਂ ਸਬੰਧਿਤ ਠੇਕੇਦਾਰ ਤੇ ਵਿਭਾਗ ਖ਼ਿਲਾਫ਼ ਤਗਡ਼ਾ ਸੰਘਰਸ਼ ਵਿੱਢਿਆ ਜਾਵੇਗਾ।
ਪਿਛਲੀ ਖ਼ਬਰ ਨੰਬਰਦਾਰ ਆਪਣਾ 5 ਮਹੀਨਿਆਂ ਦਾ ਮਾਣ ਭੱਤਾ ਬੈਂਕਾਂ ਤੋਂ ਪ੍ਰਾਪਤ ਕਰਨ-ਕੰਗ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੀਰਤਨ ਦਰਬਾਰ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।