10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਤਲਵੰਡੀ ਚੌਧਰੀਆਂ, 9 ਨਵੰਬਰ (ਪਰਸਨ ਲਾਲ ਭੋਲਾ)-ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਸੇਵਾ ਸੁਸਾਇਟੀ ਬਾਬਾ ਵਿਸ਼ਵਕਰਮਾ ਤਲਵੰਡੀ ਚੌਧਰੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ.

ਪ੍ਰਬੰਧਕ ਕਮੇਟੀ ਬੀਬੀ ਦਲੇਰ ਕੌਰ ਦੇ ਢਾਡੀ ਜਥੇ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ : ਪਰਸਨ ਲਾਲ ਭੋਲਾ 10-11-2026
ਤਲਵੰਡੀ ਚੌਧਰੀਆਂ, 9 ਨਵੰਬਰ (ਪਰਸਨ ਲਾਲ ਭੋਲਾ)-ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਸੇਵਾ ਸੁਸਾਇਟੀ ਬਾਬਾ ਵਿਸ਼ਵਕਰਮਾ ਤਲਵੰਡੀ ਚੌਧਰੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਅਰਦਾਸ ਉਪਰੰਤ ਖੁੱਲੇ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਧਾਰਮਿਕ ਦੀਵਾਨ ਸਜਾਏ ਗਏ। ਭਾਈ ਹਰਚੰਦ ਸਿੰਘ ਭਾਰਜ ਹਜ਼ੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਦੇ ਜਥੇ ਨੇ ਕੀਰਤਨ ਰਾਹੀਂ ਸਮਾਗਮ ਦੀ ਆਰੰਭਤਾ ਕੀਤੀ। ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਸੇਵਕਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਸਨਮਾਨ ਕੀਤਾ। ਅੰਤਰਰਾਸ਼ਟਰੀ ਢਾਡੀ ਜਥਾ ਬੀਬੀ ਦਲੇਰ ਕੌਰ ਨੇ ਸਿੱਖ ਇਤਿਹਾਸ ਦੇ ਪ੍ਰਸੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸੰਗਤਾਂ ਨਾਲ ਸਾਂਝ ਪਾਈ ਤੇ ਅੰਤ ’ਚ ਬਾਬਾ ਦੀਪ ਸਿੰਘ ਦੀ ਵਾਰ ਨਾਲ ਉਨ੍ਹਾਂ ਨੇ ਇਸ ਧਾਰਮਿਕ ਸਮਾਗਮ ਦੀ ਸਮਾਪਤੀ ਕਰਦਿਆਂ ਸੰਗਤਾਂ ਨਾਲ ਸਾਂਝ ਦੀ ਫ਼ਤਿਹ ਬੁਲਾਈ। ਕਵੀਸ਼ਰੀ ਜਥਾ ਨਰਿੰਦਰ ਸਿੰਘ ਨਿਮਾਣਾ, ਦਲਜੀਤ ਸਿੰਘ ਪੱਟੀ ਤੇ ਬਲਜੀਤ ਸਿੰਘ ਖ਼ਾਲਸਾ ਨੇ ਵੀ ਸੰਗਤਾਂ ਨੂੰ ਗੁਰੂ ਘਰ ਨਾਲ ਜੋਡ਼ਿਆ। ਪ੍ਰਬੰਧਕਾਂ ਵਲੋਂ ਢਾਡੀ ਤੇ ਕਵੀਸ਼ਰੀ ਜਥਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਪ੍ਰਬੰਧਕਾਂ ’ਚ ਮਨਜੀਤ ਸਿੰਘ, ਕੁਲਤਾਰ ਸਿੰਘ ਜੋਸਨ, ਅਵਤਾਰ ਸਿੰਘ ਫੋਰਮੈਨ, ਗੁਰਮੀਤ ਸਿੰਘ ਗੋਪੀ, ਨਵਦੀਪ ਸਿੰਘ ਲਵ, ਸਿਮਰਨਜੀਤ ਸਿੰਘ ਭਾਰਜ, ਅਮਰੀਕ ਸਿੰਘ ਭਾਰਜ, ਰਜਿੰਦਰ ਸਿੰਘ ਭਾਰਜ, ਗੁਰਮੀਤ ਸਿੰਘ, ਸੁਰਜੀਤ ਸਿੰਘ ਫੋਰਮੈਨ, ਗੁਰਿੰਦਰ ਸਿੰਘ ਭੱਟੀ, ਬਲਵਿੰਦਰ ਸਿੰਘ ਚਾਨਾ, ਸਰਬਜੀਤ ਸਿੰਘ ਭਾਰਜ, ਮੁਖਤਾਰ ਸਿੰਘ, ਰਣਜੀਤ ਸਿੰਘ ਭਾਰਜ, ਬਲਵਿੰਦਰ ਸਿੰਘ ਚਾਨਾ, ਕਰਨੈਲ ਸਿੰਘ, ਕਰਨੈਲ ਸਿੰਘ ਮਿੱਤਰ, ਮਲਕੀਤ ਸਿੰਘ, ਗੁਰਸ਼ਰਨ ਸਿੰਘ ਜੇ.ਈ., ਬਲਜੀਤ ਸਿੰਘ ਬੱਲੀ, ਤੋਂ ਇਲਾਵਾ ਸਰਪੰਚ ਬਲਵਿੰਦਰ ਸਿੰਘ ਲੱਡੂ, ਸੰਤੋਖ ਸਿੰਘ ਇੰਸਪੈਕਟਰ, ਮੇਹਰ ਸਿੰਘ ਸਾਬਕਾ ਬੇਲਦਾਰ, ਬਲਜੀਤ ਸਿੰਘ ਬਾਜਵਾ ਤੇ ਮਾਸਟਰ ਬਲਵਿੰਦਰ ਸਿੰਘ ਬਲਾਕ ਕੁਆਰਡੀਨੇਟਰ ‘ਯੁੱਧ ਨਸ਼ਿਆਂ’ ਵਿਰੁੱਧ’ ਬਲਵਿੰਦਰ ਸਿੰਘ ਘੁੰਮਾਣ, ਜਸਵੰਤ ਸਿੰਘ ਭੋਲਾ, ਹਰਦਿਆਲ ਸਿੰਘ ਸੰਧੂ ਸਮਾਜਸੇਵੀ, ਕੀਰਤਨਪਾਲ ਸੰਧੂ, ਧੀਰਜ ਸ਼ਰਮਾ ਮੈਂਬਰ ਪੰਚਾਇਤ, ਲਖਵਿੰਦਰ ਸਿੰਘ ਰਤਨਪਾਲ, ਅਮਰਜੀਤ ਫ਼ੌਜੀ, ਦਰਸ਼ਨ ਸਿੰਘ ਸੰਧੂ ਡਾਇਰੈਕਟਰ, ਪਲਵਿੰਦਰ ਸਿੰਘ ਭਿੰਦਾ ਨੰਬਰਦਾਰ ਤੇ ਬਲਾਕ ਸੰਮਤੀ ਮੈਂਬਰ, ਭਗਵਾਨ ਸਿੰਘ ਵਿਰਕ, ਅਵਤਾਰ ਸਿੰਘ ਮੁਤੀ, ਬਖ਼ਸ਼ੀਸ਼ ਸਿੰਘ ਮੁਤੀ, ਡਾਕਟਰ ਸੁਖਦੇਵ ਸਿੰਘ, ਉਂਕਾਰ ਸਿੰਘ ਜੋਸਨ ਪ੍ਰਧਾਨ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਜਸਪਾਲ ਸਿੰਘ ਬਾਜਵਾ ਆਦਿ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਸ਼੍ਰੀ ਵਿਸ਼ਵਕਰਮਾ ਜੀ ਦਾ ਸਾਲਾਨਾ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ ਲੱਖਾਂ ਦੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਮੰਦਰ ਭੁਲੱਥ ਸ਼ਰਕੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ ਹਰਸਿਮਰਨ ਸਿੰਘ ਘੁੰਮਣ ਨੇ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।