ਸ੍ਰੀਮਦ ਭਾਗਵਤ ਕਥਾ ਦੇ ਛੇਵੇਂ ਦਿਨ ਰਾਧੇ-ਕ੍ਰਿਸ਼ਨ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ
ਸੁਲਤਾਨਪੁਰ ਲੋਧੀ, 18 ਨਵੰਬਰ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਹਿਤ ਹਰਿਵੰਸ਼ ਪਰਿਕਰ ਮੰਡਲੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸਿੰਘ ਭਵਾਨੀ ਮੰਦਰ ਦੇ ਵਿਹਡ਼ੇ ’ਚ ਕਰਵਾਏ ਜਾ ਰਹੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਛੇਵੇਂ ਦਿਨ ਸ਼ਰਧਾ ਤੇ ਭਗਤੀ ਦਾ ਅਦਭੁਤ ਸੰਗਮ ਦੇਖਣ ਨੂੰ ਮਿਲਿਆ। ਇਸ ਮੌਕੇ ਧਾਮ ਸ਼੍ਰੀ ਵਰਿੰਦਾਵਨ ਤੋਂ ਪਹੁੰਚੇ ਪ੍ਰਸਿੱਧ ਕਥਾ ਵਿਆਸ ਹਿਤ ਸ਼ਰਨ ਅਤੁੱਲ ਕ੍ਰਿਸ਼ਨ ਸ਼ਾਸਤਰੀ ਨੇ ਸੰਗਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਹਾਰਾਸ ਲੀਲਾ ਤੇ ਰੁਕਮਣੀ ਮੰਗਲ ਮਹੋਤਸਵ ਦਾ ਵਿਸਥਾਰਪੂਰਵਕ ਅਤੇ ਭਾਵਪੂਰਵਕ ਵਰਣਨ ਸੁਣਾਇਆ।
ਅਜੀਤ ਡੈਸਕ
19-11-2026