ਤਾਜ਼ਾ ਖ਼ਬਰਾਂ
ਇਕ ਸਾਲ ਦੇ ਤੇ ਤਿੰਨ ਸਾਲ ਦੇ ਭੈਣ-ਭਰਾਵਾਂ ਨੂੰ ਉਨ੍ਹਾਂ ਦੇ ਵਤਨ ਪਾਕਿਸਤਾਨ ਭੇਜਿਆ

ਅਟਾਰੀ (ਅੰਮ੍ਰਿਤਸਰ), 5 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਅਟਾਰੀ ਸਰਹੱਦ ਬੰਦ ਕੀਤੇ ਜਾਣ ਤੋਂ ਦੋ ਮਹੀਨੇ ਪਹਿਲਾਂ ਨਾਨਕੇ ਘਰ ਮੇਰਠ ਯੂ. ਪੀ. ਵਿਖੇ ਆਪਣੀ ਮਾਤਾ ਨਾਲ ਆਏ ਪਾਕਿਸਤਾਨ ਮੂਲ ਦੇ ਦੋ ਨਾਬਾਲਿਗ ਭੈਣ-ਭਰਾਵਾਂ ਨੂੰ ਸਰਹੱਦ ਬੰਦ ਹੋਣ ਦੇ ਬਾਵਜੂਦ ਭਾਰਤ ਵਲੋਂ ਵਾਹਗਾ ਸਰਹੱਦ ਰਸਤੇ ਅੱਜ ਪਾਕਿਸਤਾਨ ਭੇਜ ਦਿੱਤਾ ਗਿਆ। ਭਾਰਤੀ ਮੂਲ ਦੀ ਸਨਾ ਮਹਿਲਾ ਨੇ ਦੱਸਿਆ ਕਿ ਉਸ ਦਾ ਪੰਜ ਸਾਲ ਪਹਿਲਾਂ ਕਰਾਚੀ ਪਾਕਿਸਤਾਨ ਵਿਖੇ ਵਿਆਹ ਹੋਇਆ ਸੀ ਤੇ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਬੱਚਿਆਂ ਸਮੇਤ ਦੋ ਮਹੀਨੇ ਪਹਿਲਾਂ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਮੇਰਠ ਪੇਕੇ ਘਰ ਆਈ ਸੀI