JALANDHAR WEATHER

7 ਮਈ ਨੂੰ ਸਾਰੇ ਰਾਜਾਂ 'ਚ ਹੋਵੇਗੀ ਸੁਰੱਖਿਆ ਮੌਕ ਡ੍ਰਿਲ , ਸਰਕਾਰ ਦਾ ਵੱਡਾ ਆਦੇਸ਼

ਨਵੀਂ ਦਿੱਲੀ ,5 ਮਈ - ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਹੁਤ ਤਣਾਅ ਹੈ। ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਕਾਰਵਾਈਆਂ ਕੀਤੀਆਂ ਹਨ। ਭਾਰਤ ਦੀ ਸਖ਼ਤ ਕਾਰਵਾਈ ਕਾਰਨ ਪਾਕਿਸਤਾਨ ਘਬਰਾਹਟ ਵਿਚ ਹੈ। ਇਸ ਦੌਰਾਨ, ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਇਕ ਮਹੱਤਵਪੂਰਨ ਨਿਰਦੇਸ਼ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਾਰੇ ਰਾਜਾਂ ਨੂੰ 7 ਮਈ ਨੂੰ ਹਵਾਈ ਹਮਲੇ ਦੇ ਸਾਇਰਨ ਨਾਲ ਸੰਬੰਧਿਤ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਜਾਂ ਨੂੰ ਹਵਾਈ ਹਮਲੇ ਦੇ ਚਿਤਾਵਨੀ ਸਾਇਰਨ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਸਨ। ਸਿਵਲ ਡਿਫੈਂਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਵਾਈ ਹਮਲੇ ਦੇ ਸਾਇਰਨ ਦੀ ਸਥਿਤੀ ਵਿਚ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਬਚਾਅ ਸੰਬੰਧੀ ਸਿਖਲਾਈ ਪ੍ਰਦਾਨ ਕਰਨ। ਕਿਸੇ ਵੀ ਤਰ੍ਹਾਂ ਦੇ ਹਵਾਈ ਹਮਲੇ ਦੀ ਸਥਿਤੀ ਵਿਚ, ਇਹ ਸਾਇਰਨ ਵੱਜਣੇ ਸ਼ੁਰੂ ਹੋ ਜਾਂਦੇ ਹਨ ਤਾਂ ਜੋ ਲੋਕ ਨੇੜੇ-ਤੇੜੇ ਕਿਸੇ ਸੁਰੱਖਿਅਤ ਜਗ੍ਹਾ 'ਤੇ ਲੁਕ ਸਕਣ।