JALANDHAR WEATHER

ਡੀ.ਆਰ.ਡੀ.ਓ. ਅਤੇ ਭਾਰਤੀ ਜਲ ਸੈਨਾ ਨੇ ਸਵਦੇਸ਼ੀ ਮਲਟੀ-ਇਨਫਲੂਐਂਸ ਗਰਾਊਂਡ ਮਾਈਨ ਦਾ ਕੀਤਾ ਸਫਲ ਪ੍ਰੀਖਣ

ਨਵੀਂ ਦਿੱਲੀ ,5 ਮਈ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ) ਅਤੇ ਭਾਰਤੀ ਜਲ ਸੈਨਾ ਨੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੀ ਅਤੇ ਵਿਕਸਤ ਕੀਤੀ ਮਲਟੀ-ਇਨਫਲੂਐਂਸ ਗਰਾਊਂਡ ਮਾਈਨ ਦਾ ਪ੍ਰੀਖਣ ਸਫਲਤਾਪੂਰਵਕ ਕੀਤਾ ਹੈ। ਇਹ ਪ੍ਰਣਾਲੀ ਇਕ ਉੱਨਤ ਅੰਡਰਵਾਟਰ ਨੇਵਲ ਮਾਈਨ ਹੈ ਜੋ ਨੇਵਲ ਸਾਇੰਸ ਐਂਡ ਟੈਕਨੋਲੋਜੀਕਲ ਲੈਬਾਰਟਰੀ, ਵਿਸ਼ਾਖਾਪਟਨਮ ਦੁਆਰਾ ਹੋਰ ਡੀ.ਆਰ.ਡੀ.ਓ. ਪ੍ਰਯੋਗਸ਼ਾਲਾਵਾਂ - ਹਾਈ ਐਨਰਜੀ ਮਟੀਰੀਅਲ ਰਿਸਰਚ ਲੈਬਾਰਟਰੀ, ਪੁਣੇ ਅਤੇ ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ, ਚੰਡੀਗੜ੍ਹ ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ।