ਭਲਕੇ ਹੋਣ ਵਾਲੀ ਰੈਲੀ ਨੂੰ ਲੋਕਤੰਤਰ ਦੇ ਨਜ਼ਰੀਏ ਤੋਂ ਦੇਖਣਾ ਚਾਹੀਦੈ- ਜੈ ਰਾਮ ਰਮੇਸ਼
ਨਵੀਂ ਦਿੱਲੀ, 30 ਮਾਰਚ- ਕੱਲ੍ਹ ਦਿੱਲੀ ਦੇ ਰਾਮਲੀਲਾ ਮੈਦਾਨ ’ਤੇ ਇੰਡੀਆ ਬਲਾਕ ਦੀ ਰੈਲੀ ’ਤੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ 4-5 ਮੁੱਦਿਆਂ ਨੂੰ ਲੈ ਕੇ ਇਹ ਰੈਲੀ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਲਕੇ ਦੀ ਰੈਲੀ ਨੂੰ ਲੋਕਤੰਤਰ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਇਕ ਪਾਰਟੀ ਦੀ ਰੈਲੀ ਵਜੋਂ। ਉਨ੍ਹਾਂ ਕਿਹਾ ਕਿ ਹੇਮੰਤ ਸੋਰੇਨ ਅਤੇ ਉਨ੍ਹਾਂ ਵਰਗੇ ਕਈ ਹੋਰ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਵੀ ਕੱਲ੍ਹ ਦੀ ਰੈਲੀ ਵਿਚ ਮੌਜੂਦ ਹੋਣਗੇ।