ਵਿਰਾਜ ਮਨੋਚਾ ਨੇ ਜੇ.ਈ.ਮੇਨ ਦੀ ਪ੍ਰੀਖਿਆ ਵਿਚੋਂ ਪ੍ਰਾਪਤ ਕੀਤੇ 99.91 ਫੀਸਦੀ ਅੰਕ
ਸੰਗਰੂਰ, 26 ਅਪਰੈਲ ( ਧੀਰਜ ਪਸ਼ੌਰੀਆ )-ਫੋਰਚੂਨ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ.ਮੇਨ ਇਮਤਿਹਾਨ ਵਿਚ ਮੱਲਾਂ ਮਾਰੀਆਂ ਜਿਨ੍ਹਾਂ ਵਿਚੋਂ ਵਿਰਾਜ ਕੁਮਾਰ ਮਨੋਚਾ ਨੇ 99.91 ਅੰਕ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਦੀ ਸ਼ਾਨ ਵਧਾਈ ਅਤੇ ਜਸ਼ਨ ਗੋਇਲ 99.77, ਰਾਘਵ ਕਾਂਸਲ 99.74, ਮੇਹੁਲ ਗੋਇਲ 99.44, ਅਰਸ਼ਿਤ ਗੋਇਲ 99.14 ਅੰਕਾ ਨਾਲ ਪਾਸ ਕਰਕੇ ਆਪਣੇ ਮਾਤਾ-ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜਿਸ ਨਾਲ ਹੋਰ ਵਿਦਿਆਰਥੀਆਂ ਅੰਦਰ ਵੀ ਉਤਸ਼ਾਹ ਦੀ ਕਿਰਨ ਪੈਦਾ ਹੋਵੇਗੀ । ਫੋਰਚੂਨ ਸਕੂਲ ਦੇ ਚੇਅਰਮੈਨ ਡਾ. ਪ੍ਰਤਾਪ ਸਿੰਘ ਧਾਲੀਵਾਲ ਅਤੇ ਸਮੂਹ ਸਟਾਫ ਨੇ ਇਹਨਾਂ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ 'ਤੇ ਅੱਗੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।