ਆਮ ਆਦਮੀ ਪਾਰਟੀ ਤੇ ਭਾਜਪਾ ਦੋਵੇਂ ਮਿਲੇ ਹੋਏ ਹਨ-ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ, 29 ਅਪੈੑਲ-ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵਲੋਂ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਲਈ ਮੈਂ ਹਾਈਕਮਾਂਡ, ਪੰਜਾਬ ਦੇ ਆਗੂਆਂ ਅਤੇ ਖ਼ਾਸ ਕਰਕੇ ਗੁਰਦਾਸਪੁਰ ਦੇ ਆਗੂਆਂ ਦਾ ਧੰਨਵਾਦ ਕਰਦਾ ਹਾਂ। ਮੈਂ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਤਰ੍ਹਾਂ ਹੀ ਸਮਝਦਾ ਹਾਂ।ੳੇੁਨ੍ਹਾਂ ਕਿਹ ਕਿ ਜਦੋਂ ਸਾਡੇ ਸਮੇਂ 'ਚ ਕਿਸਾਨ ਅੰਦੋਲਨ ਹੋਇਆ ਸੀ ਤਾਂ ਅਸੀਂ ਦਿੱਲੀ ਤੱਕ ਕਿਸੇ ਨੂੰ ਨਹੀਂ ਰੋਕਿਆ ਪਰ ਹੁਣ ਆਮ ਆਦਮੀ ਪਾਰਟੀ ਨੇ ਕਿਸਾਨਾਂ ਨਾਲ ਕੀ ਕੀਤਾ? ਇਹ ਦੋਵੇਂ ਮਿਲੇ ਹੋਏ ਹਨ।