JALANDHAR WEATHER

ਟਰੈਕਟਰ ਨਾਲ ਟਕਰਾਈ ਵਿਆਹ ਵਾਲੀ ਗੱਡੀ

ਅਬੋਹਰ, 9 ਮਈ (ਸੰਦੀਪ ਸੋਖਲ)- ਅਬੋਹਰ ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇਅ ’ਤੇ ਗਿੱਦੜਾਂ ਵਾਲੀ ਨੇੜੇ ਇਕ ਲਾੜਾ-ਲਾੜੀ ਦੀ ਗੱਡੀ ਦੀ ਟਰੈਕਟਰ ਨਾਲ ਟੱਕਰ ਹੋ ਗਈ। ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਦੇ ਏ.ਐੱਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਿੱਦੜਾਂ ਵਾਲੀ ਨੇੜੇ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਾਲਾ ਵਾਲੀ ਮੰਡੀ ਦਾ ਰਹਿਣ ਵਾਲਾ ਸੰਦੀਪ ਸਿੰਘ ਲਾੜਾ ਅਤੇ ਲਾੜੀ ਸੁਮਨਦੀਪ ਜੋ ਕਿ ਗੰਗਾਨਗਰ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਜਦੋਂ ਉਹ ਗਿੱਦੜਾਂ ਵਾਲੀ ਨੇੜੇ ਪਹੁੰਚਿਆ ਤਾਂ ਉਥੇ ਆ ਰਹੇ ਟਰੈਕਟਰ ਨਾਲ ਜ਼ੋਰਦਾਰ ਟੱਕਰ ਹੋ ਗਈ। ਜਿਸ ਕਾਰਨ ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ