ਪਠਾਨਕੋਟ, 11 ਜੂਨ (ਸੰਧੂ)-ਪਠਾਨਕੋਟ ਦੇ ਪਿੰਡ ਫਰਵਾਲ ਵਿਚ ਯੂ.ਬੀ.ਸੀ.ਡੀ. ਨਹਿਰ ਵਿਚੋਂ ਮਾਡਲ ਟਾਊਨ, ਪਠਾਨਕੋਟ ਨਾਲ ਸਬੰਧਤ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ਵਿਚ ਮਿਲੀ ਹੈ। ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਲਾਸ਼ ਨਹਿਰ ਵਿਚ ਤੈਰ ਰਹੀ ਸੀ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਅਤੇ ਨਹਿਰ ਦੇ ਕੋਲ ਖੜ੍ਹੀ ਇਕ ਸਕੂਟੀ ਵਿਚ ਪਏ ਦਸਤਾਵੇਜ਼ਾਂ ਤੋਂ ਵਿਅਕਤੀ ਦੀ ਪਛਾਣ ਸੰਜੀਵ ਕੁਮਾਰ ਵਜੋਂ ਹੋਈ ਹੈ ਜੋ ਕਿ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਜੋ ਕਿ ਜੁੱਤੀਆਂ ਦਾ ਵਪਾਰ ਕਰਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਵਪਾਰੀ ਦੀ ਲਾਸ਼ ਸ਼ੱਕੀ ਹਾਲਾਤ 'ਚ ਮਿਲੀ
ਪਠਾਨਕੋਟ, 11 ਜੂਨ (ਸੰਧੂ)-ਪਠਾਨਕੋਟ ਦੇ ਪਿੰਡ ਫਰਵਾਲ ਵਿਚ ਯੂ.ਬੀ.ਸੀ.ਡੀ. ਨਹਿਰ ਵਿਚੋਂ ਮਾਡਲ ਟਾਊਨ, ਪਠਾਨਕੋਟ ਨਾਲ...
ਅਜੀਤ ਡੈਸਕ
11-06-2025