ਦੇਹਰਾਦੂਨ, 15 ਜੂਨ - ਗੜ੍ਹਵਾਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਦਾ ਕਹਿਣਾ ਹੈ, "... ਆਰੀਅਨ ਕੰਪਨੀ ਦਾ ਇਕ ਹੈਲੀਕਾਪਟਰ ਕੇਦਾਰਨਾਥ ਤੋਂ ਸਵੇਰੇ 5 ਵਜੇ ਦੇ ਕਰੀਬ ਗੁਪਤਕਾਸ਼ੀ ਲਈ ਉਡਾਣ ਭਰੀ ਸੀ। ਪਰ ਇਹ ਰਸਤੇ ਵਿਚ ਗੌਰੀਕੁੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਹ ਜਗ੍ਹਾ 7 ਕਿਲੋਮੀਟਰ ਟ੍ਰੈਕਿੰਗ ਰੂਟ ਹੈ। ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨੂੰ ਉੱਥੇ ਭੇਜਿਆ ਗਿਆ ਹੈ... ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਹੈਲੀਕਾਪਟਰ ਵਿਚ ਪਾਇਲਟ ਚੌਹਾਨ ਸਮੇਤ ਛੇ ਲੋਕ ਸਵਾਰ ਸਨ। ਯਾਤਰੀਆਂ ਵਿਚੋਂ ਇਕ ਬੱਚਾ ਸੀ, ਅਤੇ ਇਕ ਡੀਕੇਟੀਸੀ ਕਰਮਚਾਰੀ ਸੀ..."।
ਤਾਜ਼ਾ ਖ਼ਬਰਾਂ
Free
ਉੱਤਰਾਖੰਡ ਹੈਲੀਕਾਪਟਰ ਹਾਦਸਾ : ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ - ਗੜ੍ਹਵਾਲ ਕਮਿਸ਼ਨਰ
ਦੇਹਰਾਦੂਨ, 15 ਜੂਨ - ਗੜ੍ਹਵਾਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਦਾ ਕਹਿਣਾ ਹੈ, "... ਆਰੀਅਨ ਕੰਪਨੀ ਦਾ ਇਕ ਹੈਲੀਕਾਪਟਰ ਕੇਦਾਰਨਾਥ ਤੋਂ ਸਵੇਰੇ 5 ਵਜੇ ਦੇ ਕਰੀਬ ਗੁਪਤਕਾਸ਼ੀ ਲਈ...
ਅਜੀਤ ਡੈਸਕ
15-06-2025