ਦੇਹਰਾਦੂਨ, 15 ਜੂਨ - ਉੱਤਰਾਖੰਡ ਵਿਚ ਹਾਲ ਹੀ ਵਿਚ ਹੋਏ ਹੈਲੀਕਾਪਟਰ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹੈਲੀਕਾਪਟਰ ਸੰਚਾਲਨ ਸੰਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਉੱਤਰਾਖੰਡ ਦੇ ਸੀਐਮਓ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਰਾਜ ਵਿਚ ਹੈਲੀਕਾਪਟਰ ਸੇਵਾਵਾਂ ਦੇ ਸੰਚਾਲਨ ਲਈ ਇਕ ਸਖ਼ਤ ਐਸਓਪੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ ਹੈਲੀਕਾਪਟਰ ਦੀ ਤਕਨੀਕੀ ਸਥਿਤੀ ਦੀ ਪੂਰੀ ਜਾਂਚ ਅਤੇ ਉਡਾਣ ਤੋਂ ਪਹਿਲਾਂ ਸਹੀ ਮੌਸਮ ਦੀ ਜਾਣਕਾਰੀ ਲੈਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਧਾਮੀ ਨੇ ਮੁੱਖ ਸਕੱਤਰ ਨੂੰ ਤਕਨੀਕੀ ਮਾਹਿਰਾਂ ਦੀ ਇਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਜੋ ਹੈਲੀਕਾਪਟਰ ਸੰਚਾਲਨ ਦੇ ਸਾਰੇ ਤਕਨੀਕੀ ਅਤੇ ਸੁਰੱਖਿਆ ਪਹਿਲੂਆਂ ਦੀ ਪੂਰੀ ਸਮੀਖਿਆ ਤੋਂ ਬਾਅਦ ਐਸਓਪੀ ਤਿਆਰ ਕਰੇਗੀ। ਇਹ ਕਮੇਟੀ ਇਹ ਯਕੀਨੀ ਬਣਾਏਗੀ ਕਿ ਹੈਲੀ ਸੇਵਾਵਾਂ ਦਾ ਸੰਚਾਲਨ ਪੂਰੀ ਤਰ੍ਹਾਂ ਸੁਰੱਖਿਅਤ, ਪਾਰਦਰਸ਼ੀ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਹੋਵੇ।
ਤਾਜ਼ਾ ਖ਼ਬਰਾਂ
Free
ਉੱਤਰਾਖੰਡ : ਹੈਲੀਕਾਪਟਰ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਸਖ਼ਤ ਨਿਰਦੇਸ਼ ਜਾਰੀ
ਦੇਹਰਾਦੂਨ, 15 ਜੂਨ - ਉੱਤਰਾਖੰਡ ਵਿਚ ਹਾਲ ਹੀ ਵਿਚ ਹੋਏ ਹੈਲੀਕਾਪਟਰ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹੈਲੀਕਾਪਟਰ ਸੰਚਾਲਨ ਸੰਬੰਧੀ ਸਖ਼ਤ...
ਅਜੀਤ ਡੈਸਕ
15-06-2025