27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਅੱਗ ਲੱਗਣ ਨਾਲ ਮਰੇ ਵਿਅਕਤੀ ਦੀ ਲਾਸ਼ ਰੱਖ ਕੇ ਚੌਕ ਚ ਧਰਨਾ

ਪਾਤੜਾਂ (ਪਟਿਆਲਾ), 15 ਜੂਨ (ਜਗਦੀਸ਼ ਸਿੰਘ ਕੰਬੋਜ) - ਥਾਣਾ ਸ਼ੁਤਰਾਣਾ ਅਧੀਨ ਆਉਂਦੇ ਪਿੰਡ ਭੂੰਡਥੇਹ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਲੱਗੀ ਅੱਗ ਵਿਚ ਝੁਲਸੇ ਵਿਅਕਤੀ ਦੀ ਪੀਜੀਆਈ ਵਿਖੇ ਮੌਤ...

ਅਜੀਤ ਡੈਸਕ 15-06-2025

 ਪਾਤੜਾਂ (ਪਟਿਆਲਾ), 15 ਜੂਨ (ਜਗਦੀਸ਼ ਸਿੰਘ ਕੰਬੋਜ) - ਥਾਣਾ ਸ਼ੁਤਰਾਣਾ ਅਧੀਨ ਆਉਂਦੇ ਪਿੰਡ ਭੂੰਡਥੇਹ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਲੱਗੀ ਅੱਗ ਵਿਚ ਝੁਲਸੇ ਵਿਅਕਤੀ ਦੀ ਪੀਜੀਆਈ ਵਿਖੇ ਮੌਤ ਹੋ ਗਈ। ਮਾਮਲੇ ਵਿਚ ਪੁਲਿਸ ਵਲੋਂ ਪਰਚਾ ਦਰਜ ਕੀਤੇ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਮ੍ਰਿਤਕ ਦੀ ਲਾਸ਼ ਰੱਖ ਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਮ੍ਰਿਤਕ ਵਿਅਕਤੀ ਦੇ ਪੁੱਤਰ ਜਸਕਰਨ ਸਿੰਘ ਅਤੇ ਮੁਖਤਿਆਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ 7 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਪਰ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।

ਪਿਛਲੀ ਖ਼ਬਰ ਪਾਕਿਸਤਾਨ ਦਾ ਕੋਈ ਵੀ ਡਰੋਨ ਪੰਜਾਬ ਦੀ ਸਰਹੱਦ ਪਾਰ ਨਹੀਂ ਕੀਤਾ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਇਆ... ਅਗਲੀ ਖ਼ਬਰ ਉੱਤਰਾਖੰਡ : ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਤੱਕ ਦਾ ਰਸਤਾ ਅਗਲੇ ਹੁਕਮਾਂ ਤੱਕ ਬੰਦ - ਰੁਦਰਪ੍ਰਯਾਗ ਪੁਲਿਸ ਦਾ ਟਵੀਟ