28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਊਧਵ ਠਾਕਰੇ ਨੇ ਸ਼ਿਵ ਸੈਨਿਕਾਂ ਨੂੰ ਬੀ.ਐਮ.ਸੀ. ਚੋਣਾਂ ਤੋਂ ਪਹਿਲਾਂ 'ਮੁੰਬਈ ਨੂੰ ਭਾਜਪਾ ਅਤੇ 2 ਕਾਰੋਬਾਰੀਆਂ ਤੋਂ ਬਚਾਉਣ' ਦੀ ਕੀਤੀ ਅਪੀਲ

ਮੁੰਬਈ ,15 ਜੂਨ - ਆਗਾਮੀ ਬ੍ਰਿਹਨਮੁੰਬਈ ਨਗਰ ਨਿਗਮ (ਬੀ.ਐਮ.ਸੀ. ) ਚੋਣਾਂ ਤੋਂ ਪਹਿਲਾਂ ਇਕ ਭਾਵੁਕ ਅਪੀਲ ਵਿਚ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਆਪਣੇ ਪਾਰਟੀ ਵਰਕਰਾਂ ਨੂੰ ਮੁੰਬਈ ਨੂੰ "2 ਕਾਰੋਬਾਰੀਆਂ" ਅਤੇ ...

ਅਜੀਤ ਡੈਸਕ 15-06-2025

ਮੁੰਬਈ ,15 ਜੂਨ - ਆਗਾਮੀ ਬ੍ਰਿਹਨਮੁੰਬਈ ਨਗਰ ਨਿਗਮ (ਬੀ.ਐਮ.ਸੀ. ) ਚੋਣਾਂ ਤੋਂ ਪਹਿਲਾਂ ਇਕ ਭਾਵੁਕ ਅਪੀਲ ਵਿਚ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਆਪਣੇ ਪਾਰਟੀ ਵਰਕਰਾਂ ਨੂੰ ਮੁੰਬਈ ਨੂੰ "2 ਕਾਰੋਬਾਰੀਆਂ" ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਜਾਣ ਤੋਂ ਬਚਾਉਣ ਦੀ ਅਪੀਲ ਕੀਤੀ। ਮੁੰਬਈ ਸਾਡੀ ਮਾਂ ਹੈ। ਇਸ ਨੂੰ ਵੇਚਣ ਨਾ ਦਿਓ। ਅਸੀਂ ਇਸ ਨੂੰ ਸੰਯੁਕਤ ਮਹਾਰਾਸ਼ਟਰ ਅੰਦੋਲਨ ਦੌਰਾਨ 105 ਸ਼ਹੀਦਾਂ ਦੇ ਬਲੀਦਾਨ ਨਾਲ ਹਾਸਿਲ ਕੀਤਾ ਹੈ। ਬੀ.ਐਮ.ਸੀ. ਅਤੇ ਹੋਰ ਸਥਾਨਕ ਸਵੈ-ਸ਼ਾਸਨ ਚੋਣਾਂ ਦੀਆਂ ਤਿਆਰੀਆਂ 'ਤੇ ਚਰਚਾ ਕਰਨ ਲਈ ਦਾਦਰ ਦੇ ਸ਼ਿਵ ਸੈਨਾ ਭਵਨ ਵਿਚ ਮੀਟਿੰਗ ਬੁਲਾਈ ਗਈ ਸੀ। ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਠਾਕਰੇ ਨੇ ਕਿਹਾ ਕਿ ਇਹ ਦੋਵੇਂ ਕਾਰੋਬਾਰੀ ਅਤੇ ਭਾਜਪਾ ਮੈਨੂੰ ਅਤੇ ਮੇਰੀ ਪਾਰਟੀ ਨੂੰ ਖ਼ਤਮ ਕਰਕੇ ਬੀ.ਐਮ.ਸੀ. ਦਾ ਕੰਟਰੋਲ ਹਾਸਿਲ ਕਰਨਾ ਚਾਹੁੰਦੇ ਹਨ। ਪਰ ਮੈਂ ਉਨ੍ਹਾਂ ਦੇ ਰਾਹ ਵਿਚ ਖੜ੍ਹਾ ਹਾਂ। ਸਾਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ।

ਪਿਛਲੀ ਖ਼ਬਰ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ , ਤੇਜ਼ ਹਵਾਵਾਂ ਚੱਲਣਗੀਆਂ ਅਗਲੀ ਖ਼ਬਰ ਕੰਤਾਰਾ-1 ਦੀ ਸ਼ੂਟਿੰਗ ਦੌਰਾਨ ਕਿਸ਼ਤੀ ਪਲਟੀ , ਫਿਲਮ ਬਣਾਉਣ ਦਾ ਸਾਮਾਨ ਪਾਣੀ ਵਿਚ ਡੁੱਬਿਆ