28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

24 ਸਾਲਾਂ ਨੌਜਵਾਨ ਨੇ ਕਾਈ ਵੇਈਂ ’ਚ ਲਗਾਈ ਛਲਾਂਗ

ਸੁਲਤਾਨਪੁਰ ਲੋਧੀ, 16 ਜੂਨ (ਨਰੇਸ਼ ਹੈਪੀ, ਲਾਡੀ)- ਅੱਜ ਕਰੀਬ 9:30 ਵਜੇ ਸਵੇਰੇ ਇਕ 24 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਫਤੋਵਾਲ ਨੇ ਪਵਿੱਤਰ ਕਾਲੀ....

ਅਜੀਤ ਡੈਸਕ 16-06-2025

ਸੁਲਤਾਨਪੁਰ ਲੋਧੀ, 16 ਜੂਨ (ਨਰੇਸ਼ ਹੈਪੀ, ਲਾਡੀ)- ਅੱਜ ਕਰੀਬ 9:30 ਵਜੇ ਸਵੇਰੇ ਇਕ 24 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਫਤੋਵਾਲ ਨੇ ਪਵਿੱਤਰ ਕਾਲੀ ਵੇਈਂ ਉੱਪਰ ਬਣੇ ਪੁੱਲ, ਨੇੜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਛਲਾਂਗ ਮਾਰ ਦਿੱਤੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਤਾਏ ਦੇ ਲੜਕੇ ਨੂੰ ਫੋਨ ਕਰਕੇ ਛਲਾਂਗ ਲਗਾਉਣ ਬਾਰੇ ਸੂਚਿਤ ਵੀ ਕੀਤਾ। ਉਕਤ ਨੌਜਵਾਨ ਨੇ ਪੁਲ ਦੇ ਉੱਪਰ ਆਪਣਾ ਮੋਟਰ ਸਾਈਕਲ ਖੜਾ ਕਰਕੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ। ਸੂਚਨਾ ਮਿਲਦੇ ਸਾਰ ਸੁਲਤਾਨਪੁਰ ਲੋਧੀ ਪੁਲਿਸ ਮੌਕੇ ’ਤੇ ਪੁੱਜੀ ਪਰੰਤੂ ਖਬਰ ਲਿਖੇ ਜਾਣ ਤੱਕ ਗੋਤਾਖੋਰਾਂ ਦਾ ਇੰਤਜ਼ਾਮ ਨਹੀਂ ਹੋ ਸਕਿਆ ਸੀ। ਛਲਾਂਗ ਲਗਾਉਣ ਵਾਲੇ ਨੌਜਵਾਨ ਦੇ ਤਾਏ ਦੇ ਲੜਕੇ ਜਰਮਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸੁਲਤਾਨਪੁਰ ਲੋਧੀ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ। ਸੂਚਨਾ ਮਿਲਣ ’ਤੇ ਗੁਰਪ੍ਰੀਤ ਦੀ ਮਾਤਾ ਤੇ ਹੋਰ ਰਿਸ਼ਤੇਦਾਰ ਵੀ ਮੌਕੇ ਤੇ ਪਹੁੰਚ ਗਏ।

ਪਿਛਲੀ ਖ਼ਬਰ ਅੱਜ ਸਾਡੇ ਲਈ ਹੀ ਨਹੀਂ, ਸਗੋਂ 270 ਪਰਿਵਾਰਾਂ ਲਈ ਹੈ ਦੁਖਦਾਈ ਸਮਾਂ- ਰੁਸ਼ਭ ਰੁਪਾਨੀ ਅਗਲੀ ਖ਼ਬਰ ਬਠਿੰਡਾ 'ਚ ਥਰਮਲ ਕਲੋਨੀ ਦੇ ਗੇਟ 'ਤੇ ਨੌਜਵਾਨ ਦੇ ਮਾਰੀ ਗੋਲੀ