28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਅੱਜ ਸਾਡੇ ਲਈ ਹੀ ਨਹੀਂ, ਸਗੋਂ 270 ਪਰਿਵਾਰਾਂ ਲਈ ਹੈ ਦੁਖਦਾਈ ਸਮਾਂ- ਰੁਸ਼ਭ ਰੁਪਾਨੀ

ਅਹਿਮਦਾਬਾਦ, 16 ਜੂਨ- ਸਾਬਕਾ ਮੁੱਖ ਮੰਤਰੀ ਸਵਰਗੀ ਵਿਜੇ ਰੁਪਾਨੀ ਦੇ ਪੁੱਤਰ ਰੁਸ਼ਭ ਰੂਪਾਨੀ ਨੇ ਕਿਹਾ ਕਿ ਇਹ ਸਿਰਫ਼ ਸਾਡੇ ਪਰਿਵਾਰ ਲਈ ਹੀ ਨਹੀਂ, ਸਗੋਂ ਹੋਰ 270 ਪਰਿਵਾਰਾਂ....

ਅਜੀਤ ਡੈਸਕ 16-06-2025

ਅਹਿਮਦਾਬਾਦ, 16 ਜੂਨ- ਸਾਬਕਾ ਮੁੱਖ ਮੰਤਰੀ ਸਵਰਗੀ ਵਿਜੇ ਰੁਪਾਨੀ ਦੇ ਪੁੱਤਰ ਰੁਸ਼ਭ ਰੂਪਾਨੀ ਨੇ ਕਿਹਾ ਕਿ ਇਹ ਸਿਰਫ਼ ਸਾਡੇ ਪਰਿਵਾਰ ਲਈ ਹੀ ਨਹੀਂ, ਸਗੋਂ ਹੋਰ 270 ਪਰਿਵਾਰਾਂ ਲਈ ਵੀ ਇਕ ਦੁਖਦਾਈ ਸਮਾਂ ਹੈ। ਮੈਂ ਇਸ ਘਟਨਾ ਦੌਰਾਨ ਬਚਾਅ ਕਾਰਜਾਂ ਲਈ ਪੁਲਿਸ, ਆਰੋਗਿਆ ਸਟਾਫ਼, ਸਿਵਲ ਡਿਫੈਂਸ, ਫਾਇਰ ਸਰਵਿਸਿਜ਼ ਅਤੇ ਆਰ.ਐਸ.ਐਸ. ਵਰਕਰਾਂ ਦਾ ਧੰਨਵਾਦ ਕਰਦਾ ਹਾਂ, ਜੋ ਕਿ ਸ਼ਲਾਘਾਯੋਗ ਕੰਮ ਕਰ ਰਹੇ ਹਨ। ਮੈਂ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਹੋਰ ਨੇਤਾਵਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹ ਨਾ ਸਿਰਫ਼ ਸਾਡੇ ਪਰਿਵਾਰ, ਸਗੋਂ ਹੋਰ ਸਾਰੇ ਪਰਿਵਾਰਾਂ ਦੇ ਸਮਰਥਨ ਲਈ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਆਪਣੇ ਰਾਜਨੀਤਿਕ ਜੀਵਨ ਦੇ 50-55 ਸਾਲਾਂ ਦੌਰਾਨ ਬਹੁਤ ਸਾਰੇ ਲੋਕਾਂ ਦੀ ਜੀਵਨ ਨੂੰ ਛੂਹਿਆ। ਅੱਜ, ਉਹ ਸਾਰੇ ਲੋਕ ਸਾਡੇ ਨਾਲ ਖੜ੍ਹੇ ਹਨ। ਪੰਜਾਬ ਤੋਂ ਵੀ ਬਹੁਤ ਸਾਰੇ ਪਾਰਟੀ ਵਰਕਰ ਇੱਥੇ ਆਪਣੀ ਸੰਵੇਦਨਾ ਪ੍ਰਗਟ ਕਰਨ ਲਈ ਆ ਰਹੇ ਹਨ।

ਪਿਛਲੀ ਖ਼ਬਰ ਜਹਾਜ਼ ਹਾਦਸਾ: ਡੀ.ਐਨ.ਏ. ਟੈਸਟਾਂ ਰਾਹੀਂ 87 ਪੀੜਤਾਂ ਦੀ ਹੋਈ ਪਛਾਣ, 47 ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ- ਅਧਿਕਾ... ਅਗਲੀ ਖ਼ਬਰ 24 ਸਾਲਾਂ ਨੌਜਵਾਨ ਨੇ ਕਾਈ ਵੇਈਂ ’ਚ ਲਗਾਈ ਛਲਾਂਗ