28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਜਹਾਜ਼ ਹਾਦਸਾ: ਡੀ.ਐਨ.ਏ. ਟੈਸਟਾਂ ਰਾਹੀਂ 87 ਪੀੜਤਾਂ ਦੀ ਹੋਈ ਪਛਾਣ, 47 ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ- ਅਧਿਕਾਰੀ

ਅਹਿਮਦਾਬਾਦ, 16 ਜੂਨ- ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਦੇ ਭਿਆਨਕ ਹਾਦਸੇ ਵਿਚ 270 ਲੋਕਾਂ ਦੀ ਮੌਤ ਹੋਣ ਤੋਂ ਚਾਰ ਦਿਨ ਬਾਅਦ, ਹੁਣ ਤੱਕ 87 ਪੀੜਤਾਂ ਦੀ ਪਛਾਣ ਡੀ.ਐਨ.ਏ. ਮੈਚਿੰਗ ਰਾਹੀਂ ਕੀਤੀ ਗਈ ਹੈ ਅਤੇ 47 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ....

ਅਜੀਤ ਡੈਸਕ 16-06-2025

ਅਹਿਮਦਾਬਾਦ, 16 ਜੂਨ- ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਦੇ ਭਿਆਨਕ ਹਾਦਸੇ ਵਿਚ 270 ਲੋਕਾਂ ਦੀ ਮੌਤ ਹੋਣ ਤੋਂ ਚਾਰ ਦਿਨ ਬਾਅਦ, ਹੁਣ ਤੱਕ 87 ਪੀੜਤਾਂ ਦੀ ਪਛਾਣ ਡੀ.ਐਨ.ਏ. ਮੈਚਿੰਗ ਰਾਹੀਂ ਕੀਤੀ ਗਈ ਹੈ ਅਤੇ 47 ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮ੍ਰਿਤਕ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਤੋਂ ਸਨ। 12 ਜੂਨ ਨੂੰ ਦੁਪਹਿਰ 1.39 ਵਜੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ 242 ਯਾਤਰੀਆਂ ਨੂੰ ਲੈ ਕੇ ਬੋਇੰਗ 787-8 ਡਰੀਮਲਾਈਨਰ ਅਹਿਮਦਾਬਾਦ ਦੇ ਇਕ ਮੈਡੀਕਲ ਕਾਲਜ ਕੰਪਲੈਕਸ ਵਿਚ ਹਾਦਸਾਗ੍ਰਸਤ ਹੋ ਗਿਆ ਸੀ।

ਪਿਛਲੀ ਖ਼ਬਰ ਹਾਂਗਕਾਂਗ ਪਰਤਿਆ ਏਅਰ ਇੰਡੀਆ ਦਾ ਜਹਾਜ਼ ਅਗਲੀ ਖ਼ਬਰ ਅੱਜ ਸਾਡੇ ਲਈ ਹੀ ਨਹੀਂ, ਸਗੋਂ 270 ਪਰਿਵਾਰਾਂ ਲਈ ਹੈ ਦੁਖਦਾਈ ਸਮਾਂ- ਰੁਸ਼ਭ ਰੁਪਾਨੀ