28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹਾਂਗਕਾਂਗ ਪਰਤਿਆ ਏਅਰ ਇੰਡੀਆ ਦਾ ਜਹਾਜ਼

ਨਵੀਂ ਦਿੱਲੀ, 16 ਜੂਨ- ਮਿਲੀ ਜਾਣਕਾਰੀ ਅਨੁਸਾਰ ਹਾਂਗਕਾਂਗ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਸ਼ੱਕੀ ਤਕਨੀਕੀ ਸਮੱਸਿਆ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ....

ਅਜੀਤ ਡੈਸਕ 16-06-2025

ਨਵੀਂ ਦਿੱਲੀ, 16 ਜੂਨ- ਮਿਲੀ ਜਾਣਕਾਰੀ ਅਨੁਸਾਰ ਹਾਂਗਕਾਂਗ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਸ਼ੱਕੀ ਤਕਨੀਕੀ ਸਮੱਸਿਆ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਪਸ ਮੋੜ ਲਿਆ ਗਿਆ। ਬੋਇੰਗ 787-8 ਡਰੀਮਲਾਈਨਰ ਵਲੋਂ ਸੰਚਾਲਿਤ ਫਲਾਈਟ ਏ.ਆਈ. 315, ਨਿਰਧਾਰਤ ਸਮੇਂ ਅਨੁਸਾਰ ਹਾਂਗਕਾਂਗ ਤੋਂ ਰਵਾਨਾ ਹੋਈ ਪਰ ਘਟਨਾ ਤੋਂ ਜਾਣੂ ਸੂਤਰਾਂ ਦੇ ਅਨੁਸਾਰ, ਪਾਇਲਟ ਦੁਆਰਾ ਸੰਭਾਵਿਤ ਸਿਸਟਮ ਖਰਾਬੀ ਦੇਖੇ ਜਾਣ ਤੋਂ ਬਾਅਦ ਹਵਾ ਵਿਚੋਂ ਹੀ ਵਾਪਸ ਆ ਗਈ। ਜਹਾਜ਼ ਨੂੰ ਸੁਰੱਖਿਅਤ ਹਾਂਗਕਾਂਗ ਵਾਪਸ ਉਤਾਰਿਆ ਗਿਆ ਅਤੇ ਸਾਰੇ ਯਾਤਰੀਆਂ ਸੁਰੱਖਿਅਤ ਹਨ। ਤਕਨੀਕੀ ਟੀਮਾਂ ਇਸ ਸਮੇਂ ਸਮੱਸਿਆ ਦੇ ਕਾਰਨ ਦਾ ਪਤਾ ਲਗਾਉਣ ਲਈ ਜਹਾਜ਼ ਦੀ ਜਾਂਚ ਕਰ ਰਹੀਆਂ ਹਨ।

ਪਿਛਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਅਕਾਲੀ ਦਲ ਦੇ ਆਗੂ ਸਰਬਜੋਤ ਸਿੰਘ ਸਾਬੀ ਕਾਂਗਰਸ ’ਚ ਹੋ ਰਹੇ ਸ਼ਾਮਿਲ ਅਗਲੀ ਖ਼ਬਰ ਜਹਾਜ਼ ਹਾਦਸਾ: ਡੀ.ਐਨ.ਏ. ਟੈਸਟਾਂ ਰਾਹੀਂ 87 ਪੀੜਤਾਂ ਦੀ ਹੋਈ ਪਛਾਣ, 47 ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ- ਅਧਿਕਾ...