ਤਲਵੰਡੀ ਭਾਈ, (ਬਠਿੰਡਾ), 17 ਜੂਨ (ਕੁਲਜਿੰਦਰ ਸਿੰਘ ਗਿੱਲ )- ਤਲਵੰਡੀ ਭਾਈ ਨਾਲ ਲੱਗਦੇ ਪਿੰਡ ਹਰਰਾਜ ਵਿਖੇ ਇਕ ਔਰਤ ਦਾ ਉਸ ਦੇ ਪਤੀ ਵਲੋਂ ਹੀ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਹੈ। ਮ੍ਰਿਤਕ ਪਰਮਜੀਤ ਕੌਰ ਅਤੇ ਉਸ ਦੇ ਪਤੀ ਜਗਸੀਰ ਸਿੰਘ ਦਾ ਬੀਤੀ ਸ਼ਾਮ ਘਰੇਲੂ ਕਲੇਸ਼ ਕਾਰਨ ਝਗੜਾ ਹੋ ਗਿਆ ਅਤੇ ਇਸੇ ਦੌਰਾਨ ਜਗਸੀਰ ਸਿੰਘ ਨੇ ਗਲਾ ਘੁੱਟ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਮਰੇ ਵਿਚ ਸੁੱਟ ਕੇ ਫਰਾਰ ਹੋ ਗਿਆ। ਥਾਣਾ ਤਲਵੰਡੀ ਭਾਈ ਪੁਲਿਸ ਵਲੋਂ ਮ੍ਰਿਤਕ ਦੇ ਭਰਾ ਵਲੋਂ ਲਿਖਾਏ ਗਏ ਬਿਆਨਾਂ ਦੇ ਆਧਾਰ ’ਤੇ ਪਤੀ ਜਗਸੀਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਪਤੀ ਨੇ ਕੀਤਾ ਪਤਨੀ ਦਾ ਕਤਲ
ਤਲਵੰਡੀ ਭਾਈ, (ਬਠਿੰਡਾ), 17 ਜੂਨ (ਕੁਲਜਿੰਦਰ ਸਿੰਘ ਗਿੱਲ )- ਤਲਵੰਡੀ ਭਾਈ ਨਾਲ ਲੱਗਦੇ ਪਿੰਡ ਹਰਰਾਜ ਵਿਖੇ ਇਕ ਔਰਤ ਦਾ ਉਸ ਦੇ ਪਤੀ ਵਲੋਂ ਹੀ ਕਤਲ ਕਰ ਦਿੱਤੇ ਜਾਣ ਦੀ ਸੂਚਨਾ....
ਅਜੀਤ ਡੈਸਕ
17-06-2025