30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜੀ-7 ਸੰਮੇਲਨ ’ਚ ਸ਼ਾਮਿਲ ਹੋਣ ਲਈ ਕੈਨੇਡਾ ਪੁੱਜੇ ਪ੍ਰਧਾਨ ਮੰਤਰੀ ਮੋਦੀ

ਕੈਲਗਰੀ, 17 ਜੂਨ, (ਜਸਜੀਤ ਸਿੰਘ ਧਾਮੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਲਬਰਟਾ ਸੂਬੇ ਅੰਦਰ ਕੈਨਾਨਾਸਕਿਸ ਵਿਖੇ ਜੀ-7 ਸੰਮੇਲਨ ਵਿਚ ਸ਼ਾਮਿਲ ਹੋਣ ਲਈ ਇੱਥੇ ਪਹੁੰਚੇ, ਜੋ ਕਿ....

ਅਜੀਤ ਡੈਸਕ 17-06-2025

 

ਕੈਲਗਰੀ, 17 ਜੂਨ, (ਜਸਜੀਤ ਸਿੰਘ ਧਾਮੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਲਬਰਟਾ ਸੂਬੇ ਅੰਦਰ ਕੈਨਾਨਾਸਕਿਸ ਵਿਖੇ ਜੀ-7 ਸੰਮੇਲਨ ਵਿਚ ਸ਼ਾਮਿਲ ਹੋਣ ਲਈ ਇੱਥੇ ਪਹੁੰਚੇ, ਜੋ ਕਿ ਇਕ ਦਹਾਕੇ ਵਿਚ ਉਨ੍ਹਾਂ ਦਾ ਪਹਿਲਾ ਕੈਨੇਡਾ ਦੌਰਾ ਹੈ, ਜਿਸ ਵਿਚ ਵਿਸ਼ਵ ਨੇਤਾਵਾਂ ਨਾਲ ਊਰਜਾ, ਸੁਰੱਖਿਆ, ਤਕਨਾਲੋਜੀ ਅਤੇ ਨਵੀਨਤਾ ਸਮੇਤ ਮਹੱਤਵਪੂਰਨ ਵਿਸ਼ਵ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਮੋਦੀ, ਜੋ ਤਿੰਨ ਦੇਸ਼ਾਂ ਦੇ ਦੌਰੇ ’ਤੇ ਹਨ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ’ਤੇ ਕੈਨੇਡਾ ਪੁੱਜੇ। ਪ੍ਰਧਾਨ ਮੰਤਰੀ ਮੋਦੀ ਇਸ ਸੰਮੇਲਨ ਦੌਰਾਨ ਕਈ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੋਕਲ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਅਧਿਕਾਰੀਆ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮੋਦੀ ਅੱਜ ਰਾਤ ਕੈਨਾਨਾਸਕਿਸ ਵਿਖੇ ਪਹੁੰਚ ਜਾਣਗੇ ਤਾਂ ਜੋ 16 ਅਤੇ 17 ਜੂਨ ਵਾਲੇ ਪ੍ਰੋਗ੍ਰਾਮ ਵਿਚ ਹਿੱਸਾ ਲੈ ਸਕਣ।

 

ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਤਿੰਨ ਭਰਾਵਾਂ ’ਤੇ ਹਮਲਾ, ਇਕ ਦੀ ਮੌਤ ਅਗਲੀ ਖ਼ਬਰ ਪਤੀ ਨੇ ਕੀਤਾ ਪਤਨੀ ਦਾ ਕਤਲ