30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਈਰਾਨ: ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਫ਼ਾਰਤਖ਼ਾਨੇ ਨਾਲ ਰਾਬਤਾ ਕਾਇਮ ਕਰਨ ਦੀ ਦਿੱਤੀ ਸਲਾਹ

ਤਹਿਰਾਨ, 17 ਜੂਨ- ਈਰਾਨ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਸਾਰੇ ਭਾਰਤੀ ਨਾਗਰਿਕਾਂ ਅਤੇ ਪੀ.ਆਈ.ਓ. (ਭਾਰਤੀ ਮੂਲ ਦੇ ਵਿਅਕਤੀ) ਜੋ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਤਹਿਰਾਨ....

ਅਜੀਤ ਡੈਸਕ 17-06-2025

ਤਹਿਰਾਨ, 17 ਜੂਨ- ਈਰਾਨ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਸਾਰੇ ਭਾਰਤੀ ਨਾਗਰਿਕਾਂ ਅਤੇ ਪੀ.ਆਈ.ਓ. (ਭਾਰਤੀ ਮੂਲ ਦੇ ਵਿਅਕਤੀ) ਜੋ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਤਹਿਰਾਨ ਤੋਂ ਬਾਹਰ ਜਾ ਸਕਦੇ ਹਨ, ਨੂੰ ਸ਼ਹਿਰ ਤੋਂ ਬਾਹਰ ਕਿਸੇ ਸੁਰੱਖਿਅਤ ਸਥਾਨ ’ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਈਰਾਨ ਵਿਚ ਭਾਰਤ ਦਾ ਦੂਤਾਵਾਸ ਵਲੋਂ ਸਾਰੇ ਭਾਰਤੀ ਨਾਗਰਿਕਾਂ ਨੂੰ, ਜੋ ਤਹਿਰਾਨ ਵਿਚ ਹਨ ਅਤੇ ਦੂਤਾਵਾਸ ਦੇ ਸੰਪਰਕ ਵਿਚ ਨਹੀਂ ਹਨ, ਨੂੰ ਤੁਰੰਤ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਆਪਣਾ ਸਥਾਨ ਅਤੇ ਸੰਪਰਕ ਨੰਬਰ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਦੂਤਾਵਾਸ ਵਲੋਂ ਇਸ ਲਈ ਨੰਬਰ +989010144557, +989128109115 ਅਤੇ +989128109109 ਜਾਰੀ ਕੀਤੇ ਗਏ ਹਨ।

ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਕੋਈ ਜਥਾ ਨਹੀਂ ਜਾਵੇਗਾ ਪਾਕਿ- ਸ਼੍ਰੋਮਣੀ ਕਮੇਟੀ ਅਗਲੀ ਖ਼ਬਰ ਖੱਡ ’ਚ ਡਿੱਗੀ ਨਿੱਜੀ ਕੰਪਨੀ ਦੀ ਬੱਸ